ਸੰਗ੍ਯਾ- ਸਮੁੰਦਰ ਤੋਂ ਪੈਦਾ ਹੋਈ, ਸ਼ਰਾਬ। ੨. ਲੱਛਮੀ ੩. ਸੁਰਭੀ ਗਊ.
nan
ਸੰਗ੍ਯਾ- ਚੰਦ੍ਰਮਾ, ਜੋ ਸਮੁੰਦਰ ਦਾ ਪੁਤ੍ਰ ਹੈ। ੨. ਉੱਚੈਃ ਸ਼੍ਰਵਾ ਘੋੜਾ। ੩. ਵਿਖ. ਕਾਲਕੂਟ। ੪. ਚੰਦ੍ਰਮਾ। ੫. ਮੋਤੀ। ੬. ਅਮ੍ਰਿਤ। ੭. ਮੂੰਗਾ। ੮. ਧਨ੍ਵੰਤਰ ਆਦਿ.
ਸੰਗ੍ਯਾ- ਤੀਰ, ਜੋ ਸਮੁੰਦਰ ਦੇ ਪੁਤ੍ਰ (ਵਿਸ) ਨੂੰ ਧਾਰਨ ਕਰਦਾ ਹੈ. (ਸਨਾਮਾ) ਪੁਰਾਣੇ ਸਮੇਂ ਤੀਰਾਂ ਦੀ ਮੁਖੀ ਨੂੰ ਜ਼ਹਿਰ ਦੀ ਪੁੱਠ ਦਿੱਤੀ ਜਾਂਦੀ ਸੀ, ਜਿਸ ਤੋਂ ਵੈਰੀ ਬਚ ਨਹੀਂ ਸਕਦਾ ਸੀ। ੨. ਸ਼ਿਵ ਜੋ ਚੰਦ੍ਰਮਾ ਮੱਥੇ ਉੱਪਰ ਰਖਦਾ ਹੈ. ਕੰਠ ਵਿੱਚ ਜ਼ਹਿਰ ਰੱਖਣ ਕਰਕੇ ਭੀ ਸ਼ਿਵ ਦਾ ਇਹ ਨਾਉਂ ਹੈ.
ਸੰਗ੍ਯਾ- ਲੱਛਮੀ, ਜੋ ਸਮੁੰਦਰ ਤੋਂ ਪੈਦਾ ਹੋਈ ਹੈ. ਮਾਇਆ. "ਸੁਛੰਦ ਸਿੰਧੁਨੰਦਨਾ." (ਗੁਪ੍ਰਸੂ) ਮਾਇਆ ਦੇ ਅਧੀਨ ਨਹੀਂ, ਸ੍ਵਤੰਤ੍ਰ ਹੋਂ।
ਦੇਖੋ, ਸਿੰਧੁਤਨ੍ਯ। ੨. ਮੋਤੀ। ੩. ਚੰਦ੍ਰਮਾ। ੪. ਅਮ੍ਰਿਤ, ਆਦਿ.
ਸੰਗ੍ਯਾ- ਸਮੁੰਦਰ ਦਾ ਕਿਨਾਰਾ। ੨. ਸਮੁੰਦਰ ਦੀ ਹੱਦ। ੩. ਸਾਧਬੇਲਾ ਗੁਰੁਦ੍ਵਾਰਾ ਦੇਖੋ, ਬਨਖੰਡੀ.
ਸੰ. ਸੰਗ੍ਯਾ- ਗਜ. ਹਾਥੀ। ੨. ਮਦਮੱਤ ਹਾਥੀ। ੩. ਮੇਘ. ਬੱਦਲ. "ਅਰਿ ਸਿੰਧੁਰ ਕੇ ਦਲ ਪੈਠ ਸੁਦਾਮਨਿ ਜ੍ਯੋਂ ਦੁਰਗਾ ਦਮਕੈਂ." (ਚੰਡੀ ੧) ੪. ਦੇਖੋ, ਸਿੰਦੂਰ.
ਦੇਖੋ, ਸਿੰਧੁਲਾ.
ਸੰਗ੍ਯਾ- ਸਿੰਧੁਰ (ਹਾਥੀ) ਦਾ ਵੈਰੀ, ਸ਼ੇਰ. (ਸਨਾਮਾ)
(ਸਨਾਮਾ) ਸਿੰਧੁਰ (ਹਾਥੀ) ਦੇ ਵੈਰੀ (ਸ਼ੇਰ) ਜੇਹੀ ਆਵਾਜ਼ ਕਰਨ ਵਾਲੀ, ਬੰਦੂਕ.
ਵਿ- ਸਿੰਧ ਦੇਸ਼ ਦਾ। ੨. ਸਮੁੰਦਰ ਨਾਲ ਸੰਬੰਧਿਤ। ੩. ਹਾਥੀਆਂ ਦੀ ਸੈਨਾ. ਗਜਸੈਨਾ. "ਪ੍ਰਿਥਮ ਸਿੰਧੁਰੀ ਸਬਦ ਕਹਿ." (ਸਨਾਮਾ)