Meanings of Punjabi words starting from ਕ

ਮਥੁਰਾ ਦੇ ਰਾਜਾ ਸ਼ੂਰਸੇਨ ਦੀ ਕੰਨ੍ਯਾ- ਕ੍ਰਿਸਨ ਜੀ ਦੀ ਭੂਆ, ਰਾਜਾ ਪਾਂਡੁ ਦੀ ਰਾਣੀ ਅਤੇ ਯੁਧਿਸ੍ਠਿਰ, ਭੀਮਸੈਨ, ਅਰਜੁਨ ਦੀ ਮਾਤਾ. ਇਸ ਦਾ ਨਾਉਂ ਪ੍ਰਿਥਾ ਸੀ. ਕੁੰਤਿਭੋਜ ਜੋ ਬੇਔਲਾਦ ਸੀ, ਉਸ ਨੇ ਸ਼ੂਰਸ਼ੇਨ ਤੋਂ ਪਾਲਣ ਲਈ ਕੰਨ੍ਯਾ ਲੈ ਲਈ, ਇਸੇ ਕਾਰਣ ਨਾਉਂ ਕੁੰਤੀ ਹੋ ਗਿਆ. "ਕੁੰਤੀ ਕੋ ਦੇਖਤ ਹੀ ਕਵਿ ਸ਼੍ਯਾਮ ਭਨੈ ਤਿਨ ਪਾਇਨ ਸੀਸ ਝੁਕਾ੍ਯੋ." (ਕ੍ਰਿਸਨਾਵ)


ਯੁਧਿਸ੍ਠਿਰ, ਭੀਮ ਅਤੇ ਅਰਜੁਨ.


(ਸਨਾਮਾ) ਕੁੰਤੀ ਦਾ ਪੁਤ੍ਰ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨਦੇਵ, ਉਸ ਦਾ ਵੈਰੀ ਤੀਰ.


ਰਾਜਾ ਪਾਂਡੁ. ਪਾਂਡਵਾਂ ਦਾ ਬਾਪ.


ਸੰ. ਸੰਗ੍ਯਾ- ਜੁਹੀ ਦੀ ਕ਼ਿਸਮ ਦਾ ਇੱਕ ਬੂਟਾ, ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. "ਪੀਤ ਬਸਨ ਕੁੰਦ ਦਸਨ." (ਸਵੈਯੇ ਮਃ ੪. ਕੇ) ਦੇਖੋ, ਡੇਲਾ। ੨. ਕਮਲ। ੩. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੪. ਗੁਰੁਪ੍ਰਤਾਪਸੂਰਯ ਵਿੱਚ ਕਕੁਦ੍‌ (ਢੱਟ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. "ਬ੍ਰਿਖਭ ਬਿਲੰਦ ਬਲੀ ਤਨ ਪੀਨ। ਜਿਨ ਕੀ ਕੁੰਦ¹#ਤੁੰਗ ਦੁਤਿ ਕੀਨ." (ਗੁਪ੍ਰਸੂ) ੫. ਫ਼ਾ. [کُند] ਵਿ- ਖੁੰਢਾ। ੬. ਜੜ੍ਹਮਤਿ। ੭. ਦਾਨਾ. ਬੁੱਧਿਮਾਨ। ੮. ਦਿਲੇਰ.


ਸੰਗ੍ਯਾ- ਖਾਲਿਸ ਸੁਵਰਣ. ਬਿਨਾ ਮੈਲ ਸੋਨਾ। ੨. ਨਿਰਮਲ ਸੁਵਰਣ ਦਾ ਪਤਲਾ ਪਤ੍ਰਾ, ਜਿਸ ਨਾਲ ਜੜੀਏ ਰਤਨਾਂ ਦੀ ਜੜਾਈ ਕਰਦੇ ਹਨ.


ਸੁਵਰਣ ਦਾ ਪਹਾੜ. ਸੁਮੇਰੁ.


कुण्डिनयुर ਵਿਦਰਭ ਦੇਸ਼ (ਬੈਰਾਰ) ਦੀ ਰਾਜਧਾਨੀ, ਜੋ ਅੰਬਰਾਵਤੀ ਦੇ ਪੂਰਵ ੪੦ ਮੀਲ ਤੇ ਹੈ. ਇਸ ਦਾ ਰਾਜਾ ਭੀਸ੍ਮਕ, ਕ੍ਰਿਸਨ ਜੀ ਦੀ ਰਾਣੀ ਰੁਕਮਿਣੀ ਦਾ ਪਿਤਾ ਸੀ. "ਕੁੰਦਨਪੁਰੀ ਨਗਰ ਨਿਯਰਾਯੋ." (ਚਰਿਤ੍ਰ ੩੨੦) ਆਖਦੇ ਹਨ ਕਿ ਬੈਰਾਰ ਵਿੱਚ ਜੋ ਕੌਂਦਾਵਿਰ (Kondavir) ਸ਼ਹਿਰ ਹੈ, ਇਹੋ ਪੁਰਾਤਨ ਕੁੰਦਨਪੁਰ ਹੈ.


ਕੁੰਦੇ ਵਾਲੀ, ਬੰਦੂਕ਼. (ਸਨਾਮਾ)