Meanings of Punjabi words starting from ਪ

ਸੰ. ਸੰਗ੍ਯਾ- ਉੱਲੂ. ਘੂਕ। ੨. ਹਾਥੀ ਦੀ ਪੂਛ। ੩. ਜੂੰ. ਯੂਕਾ। ੪. ਬੱਦਲ. ਮੇਘ। ੫. ਪਲੰਗ. ਚਾਰਪਾਈ। ੬. ਫ਼ਾ. [پیچک] ਤਾਗੇ ਦੀ ਗੋਲੀ, ਜਿਸ ਪੁਰ ਸੂਤ ਜਾਂ ਰੇਸ਼ਮ ਦੇ ਤੰਦ ਦਾ ਪੇਚ ਲਪੇਟਿਆ ਹੁੰਦਾ ਹੈ.


ਫ਼ਾ. [پیچوتاب] ਸੰਗ੍ਯਾ- ਕ੍ਰੋਧ ਦੇ ਕਾਰਣ ਪੇਚ ਖਾਣ ਦੀ ਕ੍ਰਿਯਾ. ਗੁੱਸੇ ਵਿੱਚ ਮਰੋੜੇ ਲੈਣੇ.


ਫ਼ਾ. [پیچہ] ਸੰਗ੍ਯਾ ਛੋਟੀ ਪਗੜੀ। ੨. ਦਸਤਾਰ. ਸਿਰ ਪੁਰ ਲਪੇਟਣ ਦਾ ਵਸਤ੍ਰ। ੩. ਸਿਰ ਦਾ ਇੱਕ ਭੂਸਣ। ੪. ਪਤੰਗ ਦੇ ਖਿਡਾਰੀ ਦਾ, ਦੂਜੇ ਦੀ ਪਤੰਗਡੋਰ ਵਿੱਚ ਆਪਣੀ ਡੋਰ ਦਾ ਪਾਇਆ ਪੇਚ.