ਸੰ. ਮੂਲਿਕਾ. ਸੰਗ੍ਯਾ- ਇੱਕ ਕੰਦ, ਜਿਸ ਦੀ ਤਰਕਾਰੀ ਬਣਦੀ ਹੈ. (radish)
nan
ਸੰਗ੍ਯਾ- ਮੂਰੀ. ਮੂਲ. ਬੂਟੀ. "ਮੂਲੁ ਕਤ ਲਾਵਉ?" (ਗਉ ਕਬੀਰ) ਦਵਾ ਦਾ ਲੇਪ ਕਿੱਥੇ ਕਰਾਂ? ੨. ਸੰ. ਮੂਲ੍ਯ. ਮੁੱਲ. ਕੀਮਤ. "ਕੌਡੀ ਕਾ ਲਖ ਹੂਆ ਮੂਲੁ." (ਰਾਮ ਮਃ ੫) ਨਾਚੀਜ਼ਾਂ ਦਾ ਮਾਨ ਹੋ ਗਿਆ. ਕਮੀਨੇ ਆਦਮੀ ਉੱਚੇ ਦਰਜੇ ਤੇ ਪਹੁੰਚ ਗਏ। ੩. ਦੇਖੋ, ਮੂਲ। ੪. ਮੁੱਢ. ਜੜ. "ਮੂਲੁ ਛੋਡਿ ਡਾਲੀ ਲਗੇ." (ਆਸਾ ਅਃ ਮਃ ੧) ੫. ਮੂਲਧਨ. ਪੂੰਜੀ. "ਜਿਹ ਘਟੈ ਮੂਲੁ, ਨਿਤ ਬਢੈ ਬਿਆਜ" (ਬਸੰ ਕਬੀਰ) ੬. ਅਸਲਿਯਤ. "ਮੂਲੁ ਨ ਬੂਝਹਿ ਆਪਣਾ." (ਸੂਹੀ ਮਃ ੧) ੭. ਕਾਰਣ. ਸਬਬ. "ਕੋਟਿ ਕਰਮ ਬੰਧਨ ਕਾ ਮੂਲੁ." (ਭੈਰ ਮਃ ੫) ੮. ਵੇਲਿ ਅਤੇ ਬਿਰਛਾਂ ਦੀ ਜੜ ਵਿੱਚ ਹੋਣ ਵਾਲੇ ਖਾਣ ਯੋਗ੍ਯ ਪਦਾਰਥ. "ਇਕਿ ਕੰਦ ਮੂਲੁ ਚੁਣਿ ਖਾਵਹਿ." (ਮਃ ੧. ਵਾਰ ਮਾਝ)
ਕ੍ਰਿ. ਵਿ- ਮੂਲੋਂ. ਬਿਲਕੁਲ. "ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ)
ਪਟਿਆਲੇ ਦੀ ਨਜਾਮਤ ਸਨਾਮ, ਤਸੀਲ ਧੂਰੀ, ਥਾਣਾ ਸ਼ੇਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਲਾਲ ਤੋਂ ਇੱਕ ਮੀਲ ਦੱਖਣ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਵਿਰਾਜੇ ਹਨ. ਗੁਰੂ ਸਾਹਿਬ ਦੀ ਕ੍ਰਿਪਾ ਨਾਲ ਇਸ ਪਿੰਡ ਦਾ ਖਾਰਾ ਜਲ ਮਿੱਠਾ ਹੋਇਆ. ਸਤਿਗੁਰਾਂ ਨੇ ਪਿੰਡ ਦਾ ਚੌਧਰੀ ਗੋਂਦਾ ਥਾਪਿਆ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਕਰਮਸਿੰਘ ਨੇ ਕਰਵਾਈ ਹੈ. ਸੌ ਵਿੱਘੇ ਜ਼ਮੀਨ ਅਤੇ ਸੌ ਰੁਪਯਾ ਨਕਦ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਜਿਨ੍ਹਾਂ ਜੰਡਾਂ ਨਾਲ ਸਤਿਗੁਰੂ ਦੇ ਘੋੜੇ ਬੱਧੇ ਸਨ, ਉਹ ਮੌਜੂਦ ਹਨ.
nan
nan
ਦੇਖੋ, ਮੂਢ ਅਤੇ ਮੂੜ੍ਹ.
ਸੰਗ੍ਯਾ- ਮੂੜ੍ਹਾ. ਆਸਣ. ਦੇਖੋ, ਮਲਯਾਗਰ ੨.
ਸੰਗ੍ਯਾ- ਮੂਢਤਾ. ਮੂਰਖਤਾ. ਨਾਦਾਨੀ.