Meanings of Punjabi words starting from ਅ

ਸੰ. ਅਨ੍ਯਤ੍ਰ. ਕ੍ਰਿ. ਵਿ- ਦੂਜੀ ਜਗ੍ਹਾ. ਹੋਰ ਥਾਂ.


ਦੇਖੋ, ਅਨ੍ਯਥਾ.


ਸੰਗ੍ਯਾ- ਅੰਨ ਦੇਣ ਵਾਲਾ. ਪ੍ਰਤਿਪਾਲਕ ੨. ਵਿ- ਰਾਜਪੂਤਾਨੇ ਵਿੱਚ ਰਾਜੇ ਦਾ ਖਾਸ ਵਿਸ਼ੇਸਣ ਅੰਨਦਾਤਾ ਹੈ.


ਸੰ. अन्नपूर्णा. ਸੰਗ੍ਯਾ- ਹਿੰਦੂਮਤ ਮੰਨੀ ਇੱਕ ਦੇਵੀ, ਜੋ ਅੰਨ ਨਾਲ ਸੇਵਕਾਂ ਦੇ ਘਰ ਭਰਦੀ ਹੈ. ਇਸ ਦਾ ਪ੍ਰਸਿੱਧ ਮੰਦਿਰ ਕਾਸ਼ੀ ਵਿੱਚ ਹੈ. ਇਸ ਦੀ ਪੂਜਾ ਦਾ ਤ੍ਯੋਹਾਰ ਚੇਤ ਸੁਦੀ ੮. ਹੈ.


ਸੰ. अन्न- प्राशन. ਸੰਗ੍ਯਾ- ਅੰਨ ਪ੍ਰਾਸ਼ਨ (ਚਟਾਉਣ) ਦਾ ਕਰਮ. ਹਿੰਦੂਆਂ ਦਾ ਇੱਕ ਸੰਸਕਾਰ, ਜਿਸ ਵਿੱਚ ਪਹਿਲੇ ਪਹਿਲ ਬੱਚੇ ਨੂੰ ਅੰਨ ਚਟਾਇਆ ਜਾਂਦਾ ਹੈ. ਹਿੰਦੂ ਧਰਮਸ਼ਾਸਤ੍ਰਾਂ ਦੀ ਆਗ੍ਯਾ ਹੈ ਕਿ ਇਹ ਸੰਸਕਾਰ ਬੱਚੇ ਦੀ ਛੀ ਮਹੀਨੇ ਦੀ ਉਮਰ ਹੋਣ ਪੁਰ ਕਰਨਾ ਚਾਹੀਏ.