ਦੇਖੋ, ਸੰਖੀਆ.
nan
nan
ਸੰ. ਸ੍ਰਵਣ. ਸੰਗ੍ਯਾ- ਟਪਕਣਾ. ਚੁਇਣਾ. ਵਹਿਣਾ। ੨. ਪਸੀਨਾ. ਮੁੜ੍ਹਕਾ.
ਦੇਖੋ, ਸ਼ਾਲਮਲੀ. "ਸਿੰਮਲੁ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ." (ਵਾਰ ਆਸਾ)
ਦੇਖੋ, ਸਿਮਲ.
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)
ਹੋਣਾ ਦਾ ਭੂਤਕਾਲ ਬੋਧਕ. ਥਾ. "ਅਸਟਮੀ ਥੀਤਿ ਗੋਬਿੰਦ ਜਨਮਾ ਸੀ." (ਭੈਰ ਮਃ ੫) ੨. ਭਵਿਸ਼੍ਯਤ ਬੋਧਕ."ਨਾ ਜਾਨਾਕਿਆ ਕਰਸੀ ਪੀਉ." (ਸੂਹੀ ਕਬੀਰ) ੩. ਵਿ- ਜੇਹੀ. ਜੈਸੀ. "ਤੇਗ ਬਹਾਦੁਰ ਸੀ ਕ੍ਰਿਯਾ ਕਰੀ ਨ ਕਿਨ ਹੂੰ ਆਨ." (ਵਿਚਿਤ੍ਰ) "ਲੰਕਾ ਸਾ ਕੋਟ ਸਮੁੰਦ ਸੀ ਖਾਈ." (ਆਸਾ ਕਬੀਰ) ੪. ਸੰਗ੍ਯਾ- ਸਿੰਹ ਸ਼ਬਦ ਦਾ ਸੰਖੇਪ. "ਅਣਗਣ ਸਿੰਘ ਅਰੁ ਅਚਲ ਸੀ." (ਕ੍ਰਿਸਨਾਵ) "ਤਕ ਝੂਝ ਸਿੰਘ ਕੋ ਖੜਗ ਸੀ." (ਕ੍ਰਿਸਨਾਵ) ੫. ਵ੍ਯ- ਪੀੜਾ ਬੋਧਕ ਸ਼ਬਦ. "ਸੀਸ ਦੀਆ ਪਰ ਸੀ ਨ ਉਚਰੀ." (ਵਿਚਿਤ੍ਰ) ੬. ਸੰਗ੍ਯਾ- ਸੀਤਾ ਦਾ ਸੰਖੇਪ. "ਸੀਅ ਲੈ ਸੀਏਸ ਆਏ." (ਰਾਮਾਵ) ੭. ਹਲ ਦੀ ਲਕੀਰ. ਦੇਖੋ, ਸਤ ਸੀ. ੮. ਰਾਮਾਵਤਾਰ ਵਿੱਚ ਲਿਖਾਰੀ ਨੇ ਸ੍ਰੀ ਦੀ ਥਾਂ ਭੀ ਸੀ ਲਿਖਿਆ ਹੈ. "ਸੀ ਅਸੁਰਾਰਦਨ ਕੇ ਕਰਕੋ ਜਿਨ ਏਕਹਿ ਬਾਨ ਬਿਖੈ ਤਨ ਚਾਖ੍ਯੋ" (੬੧੭) ੯. ਡਿੰਗ. ਡਰ ਭਯ। ੧੦. ਫ਼ਾ. [سی] ਤੀਹ. ਤੀਸ। ੧੧. ਫ਼ਾ. [شی] ਸ਼ੀ. ਕਿਨਾਰਾ. "ਭਾਰ ਪਰੇ ਨਹਿ ਸੀ ਪਗ ਧਾਰੇ." (ਚਰਿਤ੍ਰ ੧) ਜੰਗ ਦਾ ਜੋਰ ਪੈਣ ਪੁਰ ਯੁੱਧ ਤੋਂ ਬਾਹਰ ਪੈਰ ਨਹੀਂ ਰੱਖਿਆ। ੧੨. ਸੰ. शी ਸ਼ੀ. ਧਾ- ਸੌਣਾ ਆਰਾਮ ਕਰਨਾ. ਮੁਕਾਮ ਕਰਨਾ.

ਸੰਗ੍ਯਾ- ਸੀਮਾ. ਹੱਦ। ੨. ਸ਼ਿਵ. "ਇਹੁ ਮਨ ਸਕਤੀ ਕਿ ਇਹੁ ਮਨ ਸੀਉ." (ਗਉ ਬਾਵਨ ਕਬੀਰ) ੩. ਪਾਰਬ੍ਰਹਮ. ਵਾਹਗੁਰੂ. "ਅਚਰਜੁ ਭਇਆ ਜੀਵ ਤੇ ਸੀਉ." (ਗਉ ਥਿਤੀ ਕਬੀਰ)