Meanings of Punjabi words starting from ਬ

ਸੰਗ੍ਯਾ- ਕੰਮ ਦਾ ਨਾ ਹੋਣਾ. ਨਿਕੰਮਾਪਨ। ੨. ਦੇਖੋ, ਵੇਕਾਰੀ.


ਸੰ. ਵੇਸ. ਸੰਗ੍ਯਾ- ਲਿਬਾਸ. ਭੇਸ। ੨. ਫ਼ਾ. [بیخ] ਬੇਖ਼. ਜੜ. ਮੂਲ. ਮੁੱਢ.


ਫ਼ਾ. [بیخکنی] ਸੰਗ੍ਯਾ- ਜੜ ਪੁੱਟਣ ਦੀ ਕ੍ਰਿਯਾ. ਨਿਰਮੂਲ ਕਰਨਾ. ਬੇਖਕੰਦਨ.


ਦੇਖੋ, ਬੇਖ਼ਕਨੀ.


ਫ਼ਾ. [بےخبر] ਵਿ- ਜਿਸ ਨੂੰ ਖ਼ਬਰ ਨਹੀਂ. ਅਗਿਆਨੀ. "ਬੇਖਬਰ ਬਾਦੁ ਬਕਾਹਿ." (ਤਿਲੰ ਕਬੀਰ)