ਵਿ- ਸੀੱਤਾ. ਪਰੋਇਆ। ੨. ਭੂਤਕਾਲ ਬੋਧਕ. ਥਾ. "ਜਬ ਕਛੁ ਨ ਸੀਓ ਤਬ ਕਿਆ ਕਰਤਾ." (ਸੂਹੀ ਮਃ ੫)
ਦੇਖੋ, ਛੋਟਾ ਨਾਨਕਿਆਨਾ.
ਸੰਗ੍ਯਾ- ਸੀਤਾ. ਜਨਕਪੁਤ੍ਰੀ. "ਨਾਮੇ ਕੇ ਸੁਆਮੀ ਸੀਅ ਬਹੋਰੀ." (ਸੋਰ ਨਾਮਦੇਵ)
ਦੇਖੋ, ਸਿਉਣਾ. "ਖਿੰਥਾ ਇਹੁ ਮਨੁ ਸੀਅਉ ਅਪਨਾ." (ਰਾਮ ਕਬੀਰ)
ਅ਼. [سیعہ] ਸ਼ੀਅ਼ਹ ਇਸ ਦਾ ਅਰਥ ਹੈ ਅਨੁਗਾਮੀ. ਪੈਰੋ. ਪਿੱਛੇ ਤੁਰਨ ਵਾਲਾ. ਜੋ ਮੁਸਲਮਾਨ ਹਜ਼ਰਤ ਮੁਹ਼ੰਮਦ ਦੇ ਦਾਮਾਦ ਅ਼ਲੀ ਦੇ ਪੈਰੋ ਹਨ, ਉਨ੍ਹਾਂ ਦੀ ਸ਼ੀਆ਼ ਸੰਗ੍ਯਾ ਹੈ. ਇਹ ਮੰਨਦੇ ਹਨ ਕਿ ਅਸਲ ਖ਼ਲੀਫ਼ਾ ਅ਼ਲੀ ਹੀ ਹੈ, ਅਰ ਪਹਿਲੇ ਤਿੰਨ ਖ਼ਲੀਫ਼ੇ ਹਜਰਤ ਮੁਹ਼ੰਮਦ ਦੇ ਜਾਨਸ਼ੀਨ ਨਹੀਂ. ਸੁੰਨੀ ਮੁਸਲਮਾਨ ਸ਼ੀਆ ਫਿਰਕੇ ਨੂੰ ਰਾਫ਼ਜ਼ੀ ਆਖਦੇ ਹਨ ਜਿਸ ਦਾ ਅਰਥ ਹੈ ਤ੍ਯਾਗੀ, ਅਰਥਾਤ ਸਤ੍ਯ ਦੇ ਤ੍ਯਾਗਣ ਵਾਲੇ. ਸ਼ੀਆ ਮੁਸਲਮਾਨ ਹੀ ਮਹਾਤਮਾ ਹੁਸੈਨ ਦੀ ਯਾਦਗਾਰ ਵਿੱਚ ਮੁਹੱਰਮ ਦੇ ਦਿਨੀਂ ਤਾਜੀਏ ਬਣਾਉਂਦੇ ਅਤੇ ਸ਼ੋਕ ਮਨਾਉਂਦੇ ਹਨ. ਦੇਖੋ, ਇਸਲਾਮ ਦੇ ਫਿਰਕੇ.
ਵਿ- ਸ਼ੀਤਲ. ਠੰਢਾ.
ਕ੍ਰਿ- ਸ਼ੀਤਲ ਹੋਣਾ. ਠੰਢਾ ਹੋਣਾ. ੨. ਵਿ- ਸ਼ੀਤਲ ਹੋਇਆ.
ਵਿ- ਸ਼ੀਤਲ. "ਅੱਗ ਤੱਤੀ ਜਲ ਸੀਅਲਾ." (ਭਾਗੁ)
ਸੀਤਾ. ਜਨਕਜਾ. "ਸੀਆ ਜੀਤ ਆਨੋ।ਹਨੋ ਸਰਬ ਦਾਨੋ।।" (ਰਾਮਾਵ) ੨. ਦੇਖੋ, ਸ਼ੀਅ਼ਹ.
ਸੰਗ੍ਯਾ- ਸੀਤਾ- ਆਰ. ਹਲ ਦੇ ਚਊ ਨਾਲ ਕੱਢੀ ਹੋਈ ਲਕੀਰ. ਸਿਆੜ. "ਕਹੂੰ ਕਹੂੰ ਕਾਢ੍ਯੋ ਸੀਆਰਾ। ਜਿਤੋ ਬੀਜ ਦਿਯ ਸਭ ਵਿਸਤਾਰਾ." (ਨਾਪ੍ਰ) ੨. ਦੇਖੋ, ਸਿਆਰ.
nan