Meanings of Punjabi words starting from ਪ

ਵਡੇ ਪੇਟ ਵਾਲਾ. ਢਿੱਡਲ. ਗੋਗੜ ਵਾਲਾ.


ਸੰਗ੍ਯਾ- ਤਾਣੇ ਦੇ ਤਿਰਛੇ ਤੰਦ. "ਸੂਤ ਇੱਕ ਜਿਉ ਤਾਣਾ ਪੇਟਾ." (ਭਾਗੁ) ੨. ਮੱਧ ਭਾਗ. ਵਿਚਾਲਾ। ੩. ਤਫਸੀਲ. ਵਿਉਰਾ। ੪. ਘੇਰਾ। ੫. ਨਦੀ ਦਾ ਪਾਟ. ਦੋਹਾਂ ਕਿਨਾਰਿਆਂ ਦੇ ਵਿਚਕਾਰ ਦੀ ਵਿੱਥ.


ਦੇਖੋ, ਪਿਟਾਰਾ.


ਪੇਟ ਭਰਨਾ ਹੀ ਜਿਮ ਦਾ ਪ੍ਰਯੋਜਨ ਹੈ. ਪੇਟਦਾਸੀਆ. ਖਾਊ. ਪੇਟੂ.


ਸੰ. ਸੰਗ੍ਯਾ- ਪੇਟੀ. ਪਿਟਾਰੀ. ਸੰਦੂਕਚੀ.


ਸੰਗ੍ਯਾ- ਦੇਖੋ, ਪੇਟਿਕਾ। ੨. ਪੇਟ ਪੁਰ ਬੰਨ੍ਹਣ ਦਾ ਚੌੜਾ ਤਸਮਾ ਅਥਵਾ ਵਸਤ੍ਰ। ੩. ਛਾਤੀ ਅਤੇ ਪੇਟ ਦੇ ਮੱਧ ਦਾ ਅਸਥਾਨ। ੪. ਡਿੰਗ. ਰਸਦ. ਪੇਟ ਭਰਨ ਦੀ ਸਾਮਗ੍ਰੀ.


ਦੇਖੋ, ਪੇਟਾਰਥੀ.