Meanings of Punjabi words starting from ਸ

ਸੰਗ੍ਯਾ- ਸ਼ੀਤਕਾਲ. ਮੱਘਰ ਪੋਹ ਦੀ ਰੁੱਤ. "ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ." (ਆਸਾ ਫਰੀਦ)


ਸੰਗ੍ਯਾ- ਰਾਮਚੰਦ੍ਰ ਜੀ, ਜੋ ਸੀਤਾ ਦੇ ਈਸ਼ ਹਨ. ਦੇਖੋ, ਸੀ ੬.


ਸੰ. ਸ਼ੀਰ੍ਸ. ਸੰਗ੍ਯਾ- ਸਿਰ। ੨. ਆਸੀਸ (ਆਸ਼ੀਰਵਾਦ) ਦਾ ਸੰਖੇਪ. "ਦੈ ਦਿਜ ਸੀਸ ਚਲ੍ਯੋ ਉਤਕੌ." (ਕ੍ਰਿਸਨਾਵ) ੩. ਸੰ. सीस ਸਿੱਕਾ. ਸੀਸਕ.


ਸਿਰ ਅਕਾਸ ਵੱਲ. ਭਾਵ- ਉੱਚਾ ਸਿਰ, ਜੋ ਕੁਕਰਮਾਂ ਦੀ ਸ਼ਰਮ ਦਾ ਮਾਰਿਆ ਜ਼ਮੀਨ ਵੱਲ ਨਹੀਂ ਝੁਕਦਾ. "ਜਉ ਗੁਰਦੇਉ ਤ ਸੀਸੁ ਅਕਾਸਿ." (ਭੈਰ ਨਾਮਦੇਵ)


ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਮੇ ਸਤਿਗੁਰਾਂ ਦਾ ਪਵਿਤ੍ਰ ਅਸਥਾਨ, ਜਿਸ ਥਾਂ ਦੁਖੀ ਦੀਨ ਭਾਰਤ ਦੀ ਰਖ੍ਯਾ ਲਈ ਮਾਘ ਸੁਦੀ ੫. ਸੰਮਤ ੧੭੩੨ ਨੂੰ ਸਤਿਗੁਰਾਂ ਨੇ ਸੀਸ ਦਿੱਤਾ. ਸਰਦਾਰ ਬਘੇਲ ਸਿੰਘ ਨੇ ਇਹ ਗੁਰੁਦ੍ਵਾਰਾ ਸੰਮਤ ੧੮੪੭ ਵਿੱਚ ਬਣਵਾਇਆ, ਫੇਰ ਮੁਸਲਮਾਨਾਂ ਨੇ ਇਸ ਪਾਸ ਮਸੀਤ ਉਸਾਰ ਲਈ. ਅੰਤ ਨੂੰ ੧੯੧੪ ਦਾ ਗਦਰ ਸ਼ਾਂਤ ਹੋਣ ਪੁਰ ਰਾਜਾ ਸਰੂਪ ਸਿੰਘ ਜੀਂਦਪਤਿ ਨੇ ਗਵਰਨਮੇਂਟ ਤੋਂ ਗੁਰੁਦ੍ਵਾਰੇ ਦੀ ਥਾਂ ਲੈ ਕੇ ਗੁਰੁਦ੍ਵਾਰਾ ਰਚਿਆ ਅਰ ਜਾਗੀਰ ਲਾਈ. ਦੇਖੋ, ਦਿੱਲੀ। ੨. ਦੇਖੋ, ਆਨੰਦਪੁਰ ਗੁਰਦ੍ਵਾਰਾ ਨੰਃ ੩। ੩. ਦੇਖੋ, ਅੰਬਾਲਾ ਨੰਃ ੫.


ਫ਼ਾ. [سیستان] ਸੰ. शकस्थान- ਸ਼ਕਸ੍‍ਥਾਨ. ਫ਼ਾਰਿਸ ਦੇ ਪੂਰਵ ਅਤੇ ਬਲੋਚਿਸਤਾਨ ਦੀ ਪੱਛਮੀ ਹੱਦ ਉੱਤੇ ਇੱਕ ਦੇਸ਼. ਸੀ- ਸਤਾਂ. ਦੇਖੋ, ਸਕ ੨.


ਵਿ- ਸਿਰ ਦੇਣ ਵਾਲਾ. ੨. ਫਾ. [سِی صد] ਸੀਸਦ. ਤਿੰਨ ਸੌ.