Meanings of Punjabi words starting from ਅ

ਸੰ. अम्बष्ठ. ਸੰਗ੍ਯਾ- ਮਹਾਵਤ. ਹਾਥੀਵਾਨ। ੨. ਬ੍ਰਾਹਮਣ ਪਿਤਾ ਅਤੇ ਵੈਸ਼੍ਯ ਵਰਣ ਦੀ ਮਾਤਾ ਤੋਂ ਪੈਦਾ ਹੋਈ ਔਲਾਦ। ੩. ਪੰਜਾਬ ਦੇ ਮਧ੍ਯ ਭਾਗ ਦਾ ਪੁਰਾਣਾ ਨਾਉਂ. ਮਾਝਾ. "ਇੱਕ ਅੰਬਸਟ ਦੇਸ ਨਿਰਪਾਲਾ." (ਚਰਿਤ੍ਰ ੨੭੪)


अम्बक. ਸੰਗ੍ਯਾ- ਪਿਤਾ. ਬਾਪ। ੨. ਤਾਂਬਾ. ਤਾਮ੍ਰ। ੩. ਨੇਤ੍ਰ. ਅੱਖ. "ਅੰਬਕ ਅੰਬੁਜ ਮੇ ਅੰਬੁ ਛਾਏ." (ਨਾਪ੍ਰ) ਕਮਲ ਜੇਹੇ ਨੇਤ੍ਰਾਂ ਵਿੱਚ ਅੰਬੁ (ਜਲ) ਛਾਏ.


ਦਖੋ, ਅੰਬਿਕਾ.


ਕ੍ਰਿ- ਆਮਯ (ਰੋਗ) ਸਹਿਤ ਹੋਣਾ. ਪੀੜਿਤ ਹੋਣਾ। ੨. ਥੱਕਣਾ। ੩. ਆਕੜਨਾ.


ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ.


ਦੇਖੋ, ਅੰਬਰ ੩.