Meanings of Punjabi words starting from ਕ

ਦੇਖੋ, ਕੁੰਭਕਾਰ. "ਕੁੰਭਾਰ ਕੈ ਘਰਿ ਹਾਂਡੀ ਆਛੈ." (ਟੋਡੀ ਨਾਮਦੇਵ)


ਦੇਖੋ, ਕੁੰਭ ਅਤੇ ਕੁੰਭੀ। ੨. ਕੁੰਭਪਰਵ ਦੇ ਸਮੇਂ. "ਕੁੰਭਿ ਜੌ ਕੇਦਾਰ ਨਾਈਐ." (ਰਾਮ ਨਾਮਦੇਵ) ਕੁੰਭਪਰਵਾਂ ਪੁਰ ਇਸਨਾਨ ਕਰੀਏ ਅਤੇ ਕੇਦਾਰਨਾਥ ਨ੍ਹਾਈਏ. ਦੇਖੋ, ਕੁੰਭ ੧੦.। ੩. ਕੁੰਭਿਨੀ. ਗਜਸੈਨਾ. ਹਾਥੀਆਂ ਦੀ ਫੌਜ. "ਸੈਨਾ ਚਤੁ ਰੰਗਨਿ ਰਚੀ ਪਾਇਕ ਰਥ ਹੈ ਕੁੰਭਿ." (ਚੰਡੀ ੧)


ਦੇਖੋ, ਕੁੰਭਿਕਾ ੨.


ਸੰ. ਸੰਗ੍ਯਾ- ਵੇਸ਼੍ਯਾ. ਕੰਚਨੀ। ੨. ਕਾਯਫਲ ਦਾ ਬਿਰਛ. ਕੁੰਭਿਕ. L. Pistia Stratiotes. ਇਹ ਪਾਣੀ ਕਿਨਾਰੇ ਹੁੰਦਾ ਹੈ. ਇਸ ਦੀ ਗੰਧ (ਬੂ) ਤੋਂ ਕਟੂਏ (ਖਟਮਲ) ਨੱਠਦੇ ਹਨ. ਇਸ ਦੇ ਪੱਤਿਆਂ ਦੇ ਕਾੜ੍ਹੇ ਨਾਲ ਨਲੀਏਰ ਦਾ ਪਾਣੀ ਮਿਲਾਕੇ ਪੀਣ ਤੋਂ ਪੇਚਿਸ਼ ਹਟ ਜਾਂਦੀ ਹੈ. ਗੁਲਾਬ ਦੇ ਅਰਕ ਅਤੇ ਮਿਸ਼ਰੀ ਨਾਲ ਮਿਲਾਕੇ ਦੇਣ ਤੋਂ ਖਾਂਸੀ ਦੂਰ ਹੁੰਦੀ ਹੈ. ਕਾਯਫਲ ਦੀ ਭਸਮ ਖਾਣ ਤੋਂ ਨਾਰਵਾ ਰੋਗ ਨਾਸ਼ ਹੁੰਦਾ ਹੈ. "ਅਰਜੁਨ ਕੁੰਭਿਕਾ ਰੰਭਾ." (ਗੁਪ੍ਰਸੂ)


ਸੰਗ੍ਯਾ- ਕੁੰਭਿਨ੍‌. (ਹਾਥੀ) ਦੇ ਸਿਰ ਵਿੱਚੋਂ ਨਿਕਲਿਆ ਦੁਰ (ਮੋਤੀ). ਗਜਮੁਕਤਾ. "ਮਨਿ ਮਾਲ ਮੁਕਤਾ ਕੁੰਭਿਦੁਰ." (ਸਲੋਹ)


ਗਜਸੈਨਾ. ਹਾਥੀਆਂ ਦੀ ਫੌਜ. (ਸਨਾਮਾ)


ਸੰ. ਸੰਗ੍ਯਾ- ਕੁੰਭਿਨ. ਹਾਥੀ. ਹਸ੍ਤੀ. ਗਜ। ੨. ਮਗਰਮੱਛ। ੩. ਤਰਬੂਜ਼. ਮਤੀਰਾ। ੪. ਇੱਕ ਨਰਕ, ਜਿਸ ਨੂੰ ਕੁੰਭੀਪਾਕ ਭੀ ਆਖਦੇ ਹਨ। ੫. ਛੋਟਾ ਘੜਾ. ਮੱਘੀ. ਘੜੀ। ੬. ਇੱਕ ਪਰਵ, ਜਿਸ ਨੂੰ ਅਰਧਕੁੰਭੀ ਭੀ ਸੱਦੀਦਾ ਹੈ. ਕੁੰਭਯੋਗ ਬਾਰਾਂ ਵਰ੍ਹਿਆਂ ਪਿੱਛੋਂ ਹੁੰਦਾ ਹੈ. ਕੁੰਭ ਤੋਂ ਛੀ ਵਰ੍ਹੇ ਪਿੱਛੋਂ ਆਉਣ ਵਾਲਾ ਪਰਵ 'ਅਰਧਕੁੰਭ' ਹੈ. ਇਸੇ ਨੂੰ ਅਤਿਕੁੰਭੀ ਆਖਦੇ ਹਨ. ਦੇਖੋ, ਕੁੰਭ ੧੦.


ਸੁਮਾਲੀ ਰਾਖਸ ਦੀ ਬੇਟੀ, ਜੋ ਰਾਵਣ ਦੀ ਮਾਂ ਕੇਕਸੀ ਦੀ ਸਕੀ ਭੈਣ ਸੀ. ਕੁੰਭੀਨਸੀ ਦੇ ਉਦਰ ਤੋਂ ਮਧੁ ਦੈਤ੍ਯ ਦਾ ਪੁਤ੍ਰ ਲਵਣਾਸੁਰ ਪੈਦਾ ਹੋਇਆ, ਜਿਸਦੀ ਰਾਜਧਾਨੀ ਮਥੁਰਾ ਸੀ. ਇਸ ਨੂੰ ਸ਼ਤ੍ਰੁਘਨ ਨੇ ਮਾਰਿਆ.


ਦੇਖੋ, ਕੁੰਭੀ ੪. ਪੁਰਾਣਾਂ ਅਨੁਸਾਰ ਇਸ ਨਰਕ ਵਿੱਚ ਮਾਸ ਖਾਣ ਵਾਲੇ ਲੋਕ ਉਬਲਦੇ ਹੋਏ ਤੇਲ ਵਿੱਚ ਸੁੱਟੇ ਜਾਂਦੇ ਹਨ.


ਸੰ. ਸੰਗ੍ਯਾ- ਮਗਰਮੱਛ. ਨਾਕੂ.


ਘੜੇ ਵਿੱਚ. "ਕੁੰਭੇ ਬਧਾ ਜਲੁ ਰਹੈ." (ਵਾਰ ਆਸਾ)