ਸੰਗ੍ਯਾ- ਵੱਡਾ ਕੱਦੂ, ਕੂਸ੍ਮਾਂਡ. Pumpkin. ਇਸ ਦੇ ਪ੍ਰਸਿੱਧ ਦੋ ਭੇਦ ਹਨ- ਇੱਕ ਅੰਦਰੋਂ ਪੀਲਾ ਹੁੰਦਾ ਹੈ, ਜਿਸ ਨੂੰ ਹਲਵਾ ਕੱਦੂ ਆਖਦੇ ਹਨ. ਦੂਜਾ ਅੰਦਰੋਂ ਚਿੱਟਾ, ਜਿਸ ਦੀਆਂ ਵੜੀਆਂ ਅਤੇ ਪੇਠੇ ਦੀ ਮਿਠਾਈ ਬਣਦੀ ਹੈ.
ਸੰਗ੍ਯਾ- ਬਿਰਛ, ਜੋ ਸ਼ਾਖਾ ਕਰਕੇ ਪਰਿ- ਵ੍ਰਿਢ (ਘੇਰਿਆ ਹੋਇਆ) ਹੈ. "ਪੇਡ ਪਾਤ ਆਪਨ ਤੇ ਜਲੈ." (ਵਿਚਿਤ੍ਰ) ੨. ਮੂਲ. ਮੁੱਢ. ਆਰੰਭ. "ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ. ਓੜਿ." (ਸ. ਕਬੀਰ) ੩. ਦੇਖੋ, ਪੇਡਿ.
ਦੇਖੋ, ਸੰਪਤਾ ੨.
ਸੰਗ੍ਯਾ- ਮੂਲ ਅਸਥਾਨ. ਜੜ. ਮੁੱਢ. "ਪਾਇਓ ਪੇਡ ਬਾਨਿਹਾਂ." (ਆਸਾ ਮਃ ੫)
ਦੇਖੋ, ਪੇਡ। ੨. ਬਿਰਛ ਦਾ ਧੜ. ਮੂਲਕਾਂਡ. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ)
ਮੂਲ ਤੋਂ. ਮੁੱਢੋਂ. ਆਦਿਕਾਲ ਸੇ. "ਪੇਡਿ ਲਗੀ ਹੈ. ਜੀਅੜਾ ਚਾਲਣਹਾਰੋ." (ਆਸਾ ਮਃ ੧)
ਦੇਖੋ, ਪੇਡ. "ਤੂੰ ਪੇਡੁ ਸਾਖ ਤੇਰੀ ਫੂਲੀ." (ਮਾਝ ਮਃ ੫)