Meanings of Punjabi words starting from ਸ

ਸੰਗ੍ਯਾ- ਸ਼ਿਵ, ਜਿਸ ਦੇ ਹੱਥ ਨੂੰ ਬ੍ਰਹਮਾ ਦਾ ਕਪਾਲ ਚਿਮਟ ਗਿਆ ਸੀ ਕਪਾਲੀ. "ਗੋਤਮ ਨਾਰਿ ਉਮਾਪਤਿ ਸ੍ਵਾਮੀ। ਸੀਸਧਰਨਿ ਸਹਸ ਭਗ ਗਾਮੀ." (ਜੈਤ ਰਵਿਦਾਸ) ਪਾਠ ਦਾ ਅਨ੍ਵਯ ਇਉਂ ਹੈ- ਸੀਸਧਰਨਿ ਉਮਾਪਤਿ ਸੁਆਮੀ, ਗੋਤਮਨਾਰਿ ਗਾਮੀ ਸਹਸ ਭਗ. ਪੁਰਾਣਕਥਾ ਇਉਂ ਹੈ ਕਿ ਬ੍ਰਹਮਾ ਨੂੰ ਕਾਮਵਸ਼ਿ ਦੇਖਕੇ ਸ਼ਿਵ ਨੇ ਨੌਹ ਨਾਲ ਸਿਰ ਵੱਢ ਲਿਆ, ਅਰ ਉਹ ਸ਼ਿਵ ਦੇ ਹੱਥ ਨਾਲ ਚਿਮਟ ਗਿਆ. ਦੇਖੋ, ਕਪਾਲਮੋਚਨ. ਗੋਤਮ ਰਿਖੀ ਦੀ ਇਸਤ੍ਰੀ ਅਹਲ੍ਯਾ ਨਾਲ ਵਿਭਚਾਰ ਕਰਕੇ ਇੰਦ੍ਰ ਹਜਾਰ ਭਗ ਆਪਣੇ ਸ਼ਰੀਰ ਤੇ ਕਰਵਾ ਬੈਠਾ. ਦੇਖੋ, ਅਹਲਿਆ.


ਸੰਗ੍ਯਾ- ਫੁੱਲ ਦੀ ਸ਼ਕਲ ਦਾ ਇੱਕ ਗਹਿਣਾ, ਜੋ ਇਸਤ੍ਰੀਆਂ ਸਿਰ ਉੱਪਰ ਪਹਿਰਦੀਆਂ ਹਨ.


ਦੇਖੋ, ਸਿੰਸਪਾ.


ਉਹ ਮਹਲ. ਜਿਸ ਵਿੱਚ ਸ਼ੀਸ਼ੇ ਲੱਗੇ ਹੋਣ. "ਮਾਨਹੁ ਸੀਸਮਹੱਲ ਕੇ ਬੀਚ ਸੁ ਮੂਰਤਿ ਏਕ ਅਨੇਕ ਕੀ ਝਾਈਂ." (ਚੰਡੀ ੧) ੨. ਕੀਰਤਪੁਰ ਵਿੱਚ ਉਹ ਅਸਥਾਨ, ਜਿੱਥੇ ਗੁਰੂ ਹਰਿਰਾਇ ਸਾਹਿਬ ਦਾ ਵਿਆਹ ਹੋਇਆ. ਉਸ ਸਮੇਂ ਇਸ ਥਾਂ ਸ਼ੀਸ਼ੇਦਾਰ ਮਕਾਨ ਸੀ. ਦੇਖੋ, ਕਰਤਾਰਪੁਰ ਅਤੇ ਕੀਰਤਪੁਰ.


ਸੰਗ੍ਯਾ- ਸੀਸਕ. ਸਿੱਕਾ। ੨. ਫ਼ਾ. [شیشہ] ਸ਼ੀਸ਼ਹ. ਕੰਚ ਕੱਚ. ੩. ਦਰਪਣ। ੪. ਬੋਤਲ. "ਸੀਸੇ ਸਰਾਬ ਕਿ ਫੂਲ ਗੁਲਾਬ." (ਚਰਿਤ੍ਰ ੨੨੦)


ਸਿਰ ਦੇ. "ਸੀਸਿ ਨਿਵਾਇਐ ਕਿਆ ਥੀਐ?" (ਵਾਰ ਆਸਾ) ੨. ਸਿਰ ਵਿੱਚ। ੩. ਸਿਰ ਉੱਪਰ। ੪. ਸਿਰ ਕਰਕੇ. ਸਿਰ ਤੋਂ.


ਦੇਖੋ, ਸੀਸ. "ਸੀਸੁ ਵਢੇ ਕਰਿ ਬੈਸੁਣ ਦੀਜੈ." (ਵਡ ਮਃ ੧)


ਦੇਖੋ. ਸੀਸਅਕਾਸਿ.