Meanings of Punjabi words starting from ਸ

ਸੰਗ੍ਯਾ- ਸਿੰਹੀ. ਸਿੰਘਣੀ. ਸ਼ੇਰਨੀ.


ਸੰਗ੍ਯਾ- ਤਲਵਾਰ, ਕ੍ਰਿਪਾਣ, ਫੌਲਾਦ ਦੀ ਸ਼ੇਰਨੀ. "ਦੇਵੀ ਦਸਤ ਨਚਾਈ ਸੀਹਣ ਸਾਰ ਦੀ" (ਚੰਡੀ ੩)


ਦੇਖੋ, ਸਿਹਰਫੀ.


ਸੰਗ੍ਯਾ- ਸਤਿਗੁਰੂ ਨਾਨਕ ਦੇਵ ਦਾ ਗੁਰੁਮੁਖ ਸਿੱਖ, ਜਿਸ ਦਾ ਭਾਈ ਗੱਜਣ ਸੀ। ੨. ਖਡੂਰ ਨਿਵਾਸੀ ਉੱਪਲ ਗੋਤ ਦਾ ਖਤ੍ਰੀ, ਜੋ ਸ੍ਰੀ ਗੁਰੂ ਅੰਗਦ ਜੀ ਦਾ ਸਿੱਖ ਹੋਇਆ. ਗੁਰੂ ਅਮਰ ਦਾਸ ਜੀ ਦੀ ਸੇਵਾ ਵਿੱਚ ਭੀ ਇਹ ਹਾਜਿਰ ਰਿਹਾ. ਦੇਖੋ, ਮਥੋ ਮੁਰਾਰੀ। ੩. ਧੀਰਮੱਲ ਸੋਢੀ ਦਾ ਮਸੰਦ, ਜਿਸਨੇ ਬਕਾਲੇ ਗੁਰੂ ਤੇਗਬਹਾਦੁਰ ਸਾਹਿਬ ਦੇ ਬੰਦੂਕ ਮਾਰਕੇ ਪ੍ਰਾਣ ਲੈਣੇ ਚਾਹੇ ਸਨ. ਮੱਖਣਸ਼ਾਹ ਨੇ ਇਸ ਨੂੰ ਭਾਰੀ ਦੰਡ ਦਿੱਤਾ. "ਸੀਹਾਂ ਨਾਮ ਤਿਸੀ ਕੋ ਅਹੈ। ਗੁਰੁ ਸੋਂ ਦ੍ਰੋਹ ਕਰਤ ਨਿਤ ਰਹੈ।।" (ਗੁਪ੍ਰਸੂ) ੪. ਵਿ- ਸਿੰਘ ਜੈਸਾ. ਸਿੰਘ ਦੀ ਸ਼ਕਲ ਦਾ. ਜੈਸੇ- ਸੀਹਾਂ ਕੁੱਤਾ.


ਸਿੰਹ. ਦੇਖੋ, ਸੀਂਹ. "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧)


ਦੇਖੋ, ਸੀਖ ੧.