Meanings of Punjabi words starting from ਸ

ਸੰ. ਸ਼ੀਕਰ. ਸੰਗ੍ਯਾ- ਪਾਣੀ ਦੇ ਕਣ. "ਸ੍ਰਮ ਸੀਕਰ ਆਨਨ ਪੈ ਜਿਹ ਕੇ." (ਨਾਪ੍ਰ) ੨. ਓਸ. ਸ਼ਬਨਮ. ੩. ਹਵਾ. ਪੌਣ। ੪. ਵਰਖਾ ਦੀ ਛੋਟੀ ਬੂਦਾਂ. ਫੁਹਾਰ.


ਫ਼ਾ. [سِکّہ] ਸਿੱਕਹ. ਧਾਤੁ ਤੇ ਲੱਗੀ ਹੋਈ ਰਾਜ ਦੀ ਮੁਹਰ. "ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ." (ਗੂਜ ਅਃ ਮਃ ੫) ਤੇਰੇ ਖਜ਼ਾਨੇ ਦੀ ਦੌਲਤ ਤਾਂ ਗਿਣਨੀ ਇੱਕ ਪਾਸੇ ਰਹੀ, ਉਸ ਵਿੱਚ ਕਿਤਨੇ ਪ੍ਰਕਾਰ ਦੇ ਸਿੱਕੇ ਹਨ, ਇਹੀ ਨਹੀਂ ਗਿਣਿਆ ਜਾਂਦਾ. ਦੇਖੋ, ਸਿੱਕਾ.


ਫ਼ਾ. [سیخ] ਸੰਗ੍ਯਾ- ਲੋਹੇ ਦੀ ਸਰੀ. "ਜਣੁ ਹਲਵਾਈ ਸੀਖ ਨਾਲ ਬਿੰਨ੍ਹ ਬੜੇ ਉਤਾਰੇ." (ਚੰਡੀ ੩) ੨. ਤੀਲਾ. ਤੀਲੀ। ੩. ਸੰ. ਸ਼ਿਕ੍ਸ਼ਾ. ਉਪਦੇਸ਼. ਨਸੀਹਤ. "ਸਾਚੇ ਗੁਰ ਕੀ ਸਾਚੀ ਸੀਖ." (ਗਉ ਮਃ ੧)


ਵਿ- ਸਿਕ੍ਸ਼੍‍ਕ. ਸਿਖ੍ਯਾ ਦੇਣ ਵਾਲਾ. "ਸਭ ਕੇ ਸੀਖਕ ਰਾਵਰ ਅਹੋਂ." (ਗੁਪ੍ਰਸੂ)


ਫ਼ਾ. [سیخچہ] ਸੰਗ੍ਯਾ- ਕੀਲ. ਮੇਖ। ੨. ਇੱਕ ਪ੍ਰਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. "ਧੋਪ ਸੀਖਚੇ ਚਕ੍ਰ ਕਰਾਰੇ." (ਗੁਪ੍ਰਸੂ) ਦੇਖੋ, ਸਸਤ੍ਰ.


ਕ੍ਰਿ- ਸੀਖ ਨਾਲ ਦੀਵੇ ਦੀ ਬੱਤੀ ਨੂੰ ਉਭਾਰਨਾ। ੨. ਭੜਕਾਉਣ ਵਾਲੀ ਗੱਲ ਕਹਿਕੇ ਕਿਸੇ ਨੂੰ ਉਭਾਰਨਾ। ੩. ਸਿੱਖਣਾ. ਸਿਖ੍ਯਾ ਗ੍ਰਹਿਣ ਕਰਨੀ.


ਪਿਛਲੇ ਪੈਰਾਂ ਨੂੰ ਸਿੱਧੇ ਕਰਕੇ ਅਗਲੇ ਦੋਵੇਂ ਪੈਰ ਉਠਾਕੇ ਘੋੜੇ ਦਾ ਸੀਖ ਵਾਂਙ ਖੜੇ ਹੋਣਾ.