ਸੰਗ੍ਯਾ- ਪੈਰ. ਚਰਨ. ਪਾਦ. "ਆਵਸੀ ਗਾਫਲ ਫਾਹੀ ਪੇਰੁ." (ਵਾਰ ਗੂਜ ੨. ਮਃ ੫) "ਜਾਮਿ ਖਿਸੰਦੋ ਪੇਰੁ." (ਵਾਰ ਮਾਰੂ ੨. ਮਃ ੫) ੨. ਸੰ. ਸਮੁੰਦਰ। ੩. ਸੂਰਜ। ੪. ਅਗਨਿ. ੫. ਵਿ- ਰਕ੍ਸ਼੍ਕ. ਰਾਖਾ। ੬. ਪਿਆਸਾ. ਤ੍ਰਿਖਾਤੁਰ.
nan
General Pierre Perron ਇਹ ਫ੍ਰੈਂਚ (ਫ੍ਰਾਂਸੀਸੀ ) ਮਲਾਹ ਸੀ. ਹਿੰਦੁਸਤਾਨ ਵਿੱਚ ਸਨ ੧੭੮੦ ਵਿੱਚ ਆਇਆ ਅਤੇ ਡਿਬੋਈਂ ਦੇ ਅਧੀਨ ਸੇਧੀਆ ਦੀ ਫੌਜ ਵਿੱਚ ਅਹੁਦੇਦਾਰ ਬਣਿਆ. ਜਨਰਲ ਲੇਕ ਨੇ ਸੇਂਧੀਆ ਦੀ ਫੌਜ ਨੂੰ, ਜੋ ਪੇਰੋਂ ਦੀ ਕਮਾਨ ਵਿੱਚ ਸੀ, ਸਨ ੧੮੦੩ ਵਿੱਚ ਭਾਰੀ ਸ਼ਿਕਸ੍ਤ ਦਿੱਤੀ.#ਡਿਬੋਈਂ ਦੇ ਹਿੰਦੁਸਤਾਨ ਤੋਂ ਜਾਣ ਪਿੱਛੋਂ ਇਹ ਮਰਹੱਟਾ ਫੌਜ ਦਾ ਮੁਖੀ ਸਰਦਾਰ ਹੋਇਆ. ਦੇਖੋ, ਢਬਾਈ. ਸਰਦਾਰ ਰਤਨ ਸਿੰਘ ਨੇ ਪੰਥਪ੍ਰਕਾਸ਼ ਵਿੱਚ ਇਸ ਦਾ ਨਾਮ ਪੀਰੂ ਲਿਖਿਆ ਹੈ. ਦੇਖੋ, ਪੀਰੂ.
ਸੰ. पेल्. ਧਾ- ਜਾਣਾ, ਚਲਣਾ, ਹਿੱਲਣਾ.
ਵਿ- ਪੇਲਨ (ਧਕੇਲਨ) ਵਾਲਾ, ਦੇਖੋ, ਪੇਲਨ। ੨. ਸੰ. ਸੰਗ੍ਯਾ- ਅੰਡਕੋਸ਼. ਫੋਤਾ.
nan
ਸੰਗ੍ਯਾ- ਹਿਲਾਉਣ ਦੀ ਕ੍ਰਿਯਾ. ਧਕੇਲਨ. ਦੇਖੋ, ਪੇਲ ਧਾ. "ਕਾਲੁ ਨ ਸਾਕੈ ਪੇਲ." (ਆਸਾ ਮਃ ੧) ੨. ਪ੍ਰੇਰਣਾ. "ਹਰਿ ਲਾਵਹੁ ਮਨੂਆ ਪੇਲਿ." (ਆਸਾ ਮਃ ੪) ੩. ਹਟਾਉਣਾ. ਰੱਦ ਕਰਨਾ. "ਪੇਲ ਦੇਹੁ ਤੌ ਸੁਮਤਿ ਪ੍ਰਬੀਨਾ." (ਨਾਪ੍ਰ) ੪. ਪੀੜਨਾ. "ਕਾਚੀ ਸਰਸਉ ਪੇਲਿਕੈ ਨਾ ਖਲ ਭਈ ਨ ਤੇਲੁ." (ਸ. ਕਬੀਰ)
ਪੇਲ (ਪ੍ਰੇਰ) ਕੇ. ਧਕੇਲਕੇ। ੨. ਦਬਾਕੇ. ਪੀੜਕੇ. ਦੇਖੋ, ਪੇਲਨ.
ਸੰਗ੍ਯਾ- ਪਿਉ ਦਾ ਘਰ. ਪਿਤਾਗ੍ਰਹਿ. "ਪੇਵਕੜੈ ਧਨੁ ਖਰੀ ਇਆਣੀ। ਤਿਸੁ ਸਹ ਕੀ ਮੈ ਸਾਰ ਨ ਜਾਣੀ." (ਆਸਾ ਮਃ ੧)