Meanings of Punjabi words starting from ਸ

ਵਿ- ਸ਼੍ਰਿੰਗਾਰਿਤ. ਸ੍ਰਿੰਗਾਰਿਆ ਹੋਇਆ। ੨. ਸਿੰਗਾਰਿਆ. "ਤਉ ਮੈ ਸਾਜਿ ਸੀਗਰੀਆ." (ਸਾਰ ਮਃ ੫)


ਹੈਸੀ। ੨. ਅ਼. [صیغہ] ਸੀਗ਼ਹ. ਢਾਲਨ ਦੀ ਕ੍ਰਿਯਾ। ੩. ਵ੍ਯਾਕਰਣ ਅਨੁਸਾਰ ਸ਼ਬਦਾਂ ਦੀ ਕ੍ਰਿਯਾ ਦੱਸਣ ਵਾਲਾ ਚਿੰਨ੍ਹ.


ਦੇਖੋ, ਸਿੰਗਾਰ. "ਸੀਗਾਰ ਮਿਠਰਸ ਭੋਗ ਭੋਜਨ." (ਗਉ ਛੰਤ ਮਃ ੧)


ਦੇਖੋ, ਸਿੰਗਾਰਣਾ.


ਸੰ. ਸ਼ੀਘ੍ਰ. ਕ੍ਰਿ. ਵਿ- ਛੇਤੀ. ਜਲਦ. ਤੁਰੰਤ. "ਸੀਘਰੁ ਕਾਰਜੁ ਲੇਹੁ ਸਵਾਰਿ." (ਗਉ ਮਃ ੫) ੨. ਸੰਗ੍ਯਾ- ਪੌਣ. ਹਵਾ.


ਸੰ. ਸ਼ੀਘ੍ਰਤਾ. ਸੰਗ੍ਯਾ- ਕਾਹਲੀ. ਫੁਰਤੀ.