Meanings of Punjabi words starting from ਅ

ਅਪ- ਜਾਤਿ. ਸੰਗ੍ਯਾ- ਨੀਚ ਜਾਤਿ. ਨੀਚ ਕੁਲ। ੨. ਵਿ- ਨੀਚ ਕੁਲ ਦਾ. ਨੀਚ ਜਾਤਿ ਵਾਲਾ. "ਅਉਜਾਤਿ ਰਵਦਾਸ ਚਮਿਆਰ ਚਮਈਆ." (ਬਿਲਾ ਅਃ ਮਃ ੪)


ਸਿੰਧੀ ਅਵਝੜੁ. ਸੰਗ੍ਯਾ- ਘੋਰ ਜੰਗਲ. ਅਜਿਹਾ ਸੰਘਣਾ ਬਨ, ਜਿਸ ਵਿੱਚ ਰਾਹ ਨਾ ਲੱਭੇ। ੨. ਵਿ- ਗੁਮਰਾਹ.


ਅਵਝੜ ਵਿਚ. ਡਰਾਉਣੇ ਬਨ ਵਿੱਚ.


ਦੇਖੋ, ਅਉਝੜ.


ਦੇਖੋ, ਔਟਾਉਣਾ.


ਸੰ. ਅਪੁਤ੍ਰ. ਵਿ- ਜਿਸ ਦੇ ਔਲਾਦ ਨਹੀਂ. ਸੰਤਾਨ ਰਹਿਤ. "ਅਉਤ ਜਣੇਦਾ ਜਾਇ." (ਵਾਰ ਰਾਮ ੧. ਮਃ ੧)


ਸੰ. ਅਵਤਾਰ ਸੰਗ੍ਯਾ- ਜਨਮ. ਸ਼ਰੀਰ ਧਾਰਨਾ. ਦੇਖੋ, ਅਉਤਰਣ। ੨. ਵਿ- ਅਪੁਤ੍ਰ. ਔਤ੍ਰ.


ਸੰ. ਅਵਤਰਣ. ਸੰਗ੍ਯਾ- ਨਕ਼ਲ. ਉਤਾਰਾ। ੨. ਉੱਪਰੋਂ ਹੇਠ ਆਉਣ ਦੀ ਕ੍ਰਿਯਾ. ਉਤਰਨਾ। ੩. ਜਨਮ ਲੈਣਾ. ਸ਼ਰੀਰ ਧਾਰਨਾ. "ਅਉਤਰਿਆ ਅਉਤਾਰ ਲੈ." (ਵਾਰ ਰਾਮ ੩) "ਸਰਪਨਿ ਹੋਇਕੈ ਅਉਤਰੈ." (ਸ. ਕਬੀਰ)


ਅਪੁਤ੍ਰ. ਔਤ੍ਰਾ. ਦੇਖੋ, ਅਉਤ.


ਅਵਤਰਣ ਹੋਵਸੀ. ਅਵਤਾਰ ਧਾਰੇਗਾ। ੨. ਅਵਤਰਣ ਹੁੰਦਾ ਹੈ. ਜਨਮ ਧਾਰਦਾ ਹੈ. "ਮਛੁ ਕਛੁ ਕੂਰਮੁ ਆਗਿਆ ਅਉਤਰਾਸੀ." (ਮਾਰੂ ਸੋਲਹੇ ਮਃ ੫)


ਦੇਖੋ, ਅਉਤਰਣ.


ਦੇਖੋ, ਅਉਤਰਣ.