Meanings of Punjabi words starting from ਊ

ਕ੍ਰਿ. ਵਿ- ਉਠਦੇ ਬੈਠਦੇ. ਭਾਵ- ਸਾਰੇ ਕੰਮ ਕਰਦੇ ਹੋਏ. "ਊਠਤ ਬੈਠਤ ਹਰਿ ਹਰਿ ਗਾਈਐ." (ਮਾਝ ਮਃ ੫)


ਦੇਖੋ, ਉਠਨਾ. "ਜਲ ਤੇ ਊਠਹਿ ਅਨਿਕ ਤਰੰਗਾ." (ਸੂਹੀ ਮਃ ੫)


ਕ੍ਰਿ ਵਿ- ਉਠ (ਉੱਥਾਨ ਹੋ) ਕੇ. "ਬੁਰੇ ਕਾਮ ਕਉ ਊਠਿ ਖਲੋਇਆ" (ਸੂਹੀ ਮਃ ੫)