Meanings of Punjabi words starting from ਕ

ਦੇਖੋ, ਕੌਂਧਿਤ.


ਦੇਖੋ. ਕੌਮਾਰੀ.


ਸੰਗ੍ਯਾ- ਦੇਹ ਦੀ ਉਹ ਗਰਮੀ, ਜੋ ਜੀਵਨਦਸ਼ਾ ਨੂੰ ਕਾਇਮ ਰਖਦੀ ਹੈ. ਇਹ ਦਿਲ ਦੀ ਹਰਕਤ ਤੋਂ ਨਾੜੀਆਂ ਵਿੱਚ ਲਹੂ ਦੇ ਦੌੜਨ ਤੋਂ ਪੈਦਾ ਹੁੰਦੀ ਹੈ। ੨. ਦੇਹਾਭਿਮਾਨ. ਖ਼ੁਦੀ. "ਕਾਇਆ ਕੀ ਅਗਨਿ ਬ੍ਰਹਮ ਪਰਜਾਰੈ." (ਭੈਰ ਕਬੀਰ) ਆਤਮ- ਪ੍ਰਕਾਸ਼ ਰੂਪ ਪ੍ਰਚੰਡ ਅਗਨਿ ਵਿੱਚ ਦੇਹਾਭਿਮਾਨ ਭਸਮ ਕਰੇ.


ਕਰੀ. ਕੀਤੀ. "ਤੈਸੀ ਬਿਧ ਕਈ." (ਗੁਵਿ ੬) ੨. ਵਿ- ਕਤਿ. ਅਨੇਕ. "ਕਈ ਜਨਮ ਭਏ ਕੀਟ ਪਤੰਗਾ." (ਗਉ ਮਃ ੫)


ਕ੍ਰਿ. ਵਿ- ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. "ਰਾਮ ਕਹਤ ਜਨ ਕਸ ਨ ਤਰੇ?" (ਗਉ ਨਾਮਦੇਵ) ੨. ਸੰਗ੍ਯਾ- ਕਿੱਕਰ ਆਦਿਕ ਬਿਰਛਾਂ ਦੀ ਛਿੱਲ, ਜੋ ਖਿੱਚਕੇ ਲਾਹੀਦੀ ਹੈ. "ਕਰਿ ਕਰਣੀ ਕਸ ਪਾਈਐ." (ਆਸਾ ਮਃ ੧) ਇਸ ਦਾ ਮੂਲ ਕਸ਼ੀਦਨ ਹੈ। ੩. ਸੰ. ਕਸ਼. ਚਾਬੁਕ। ੪. ਸੰ. ਕਸ. ਸਾਣ. ਸ਼ਸਤ੍ਰ ਤੇਜ ਕਰਨ ਦਾ ਚਕ੍ਰ। ੫. ਕਸੌਟੀ. ਘਸਵੱਟੀ। ੬. ਪਰੀਖ੍ਯਾ. ਇਮਤਹਾਨ। ੭. ਫ਼ਾ. [کش] ਕਸ਼. ਖਿਚਾਉ. ਕਸ਼ਿਸ਼. ਦੇਖੋ, ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ, ਜਿਵੇਂ ਜਰੀਬਕਸ਼। ੮. ਫ਼ਾ. [کس] ਸਰਵ- ਕੋਈ. ਕੋਈ ਪੁਰਖ. "ਕਸ ਨੇਸ ਦਸਤੰਗੀਰ." (ਤਿਲੰ ਮਃ ੧) ੯. ਦੇਖੋ, ਕਸਣਾ. "ਤੁਫੰਗਨ ਮੇ ਗੁਲਿਕਾ ਕਸ ਮਾਰਤ." (ਗੁਪ੍ਰਸੂ) ਦੇਖੋ, ਕਸਿ। ੧੦. ਕਸਾਯ (ਕਸੈਲੇ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ- ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ। ੧੧. ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ, ਕਣਸ.


ਸੰ. ਕਸਪੱਟੀ. ਸੰਗ੍ਯਾ- ਇੱਕ ਖਾਸ ਜਾਤਿ ਦੇ ਕਾਲੇ ਪੱਥਰ ਦੀ ਤਖਤੀ, ਜਿਸ ਉੱਪਰ ਸੋਨੇ (ਸੁਵਰਣ) ਨੂੰ ਘਸਾਕੇ ਪਰਖੀਦਾ ਹੈ. ਘਸਵੱਟੀ। ੨. ਪਰੀਖ੍ਯਾ. ਇਮਤਹਾਨ. "ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ." (ਸ. ਕਬੀਰ)