Meanings of Punjabi words starting from ਰ

ਸੰ. ਰਾਸ੍ਟ੍ਰੀ. ਰਾਜ੍ਯ ਕਰਨ ਵਾਲੀ, ਰਾਣੀ. "ਰਸਟਰੀ ਕਾਮਰੂਪਾ ਕੁਮਾਰੀ." (ਚੰਡੀ ੨)

ਕ੍ਰਿ- ਰਸ ਚੁਇਣਾ. ਟਪਕਣਾ. "ਭਉ ਨਿਸੈ ਅੰਮ੍ਰਿਤ ਰਸੈ." (ਗਉ ਥਿਤੀ ਮਃ ੫) ੨. ਰਸ ਸਹਿਤ ਹੋਣਾ, "ਫਿਰਿ ਹਰਿਆ ਹੋਆ ਰਸਿਆ." (ਬਸੰ ਅਃ ਮਃ ੪) ੩. ਅੰਕੁਰਿਤ ਹੋਣਾ. ਸ਼ਿਗੂਫ਼ਾ ਨਿਕਲਨਾ.

ਕ੍ਰਿ- ਰਸ ਚੁਇਣਾ. ਟਪਕਣਾ. "ਭਉ ਨਿਸੈ ਅੰਮ੍ਰਿਤ ਰਸੈ." (ਗਉ ਥਿਤੀ ਮਃ ੫) ੨. ਰਸ ਸਹਿਤ ਹੋਣਾ, "ਫਿਰਿ ਹਰਿਆ ਹੋਆ ਰਸਿਆ." (ਬਸੰ ਅਃ ਮਃ ੪) ੩. ਅੰਕੁਰਿਤ ਹੋਣਾ. ਸ਼ਿਗੂਫ਼ਾ ਨਿਕਲਨਾ.

ਦੇਖੋ, ਰਸਦ। ੨. ਦੇਖੋ, ਰਸਤਨ.

ਦੇਖੋ, ਰਸਿਤ.

ਫ਼ਾ. [رستخیز] ਸੰਗ੍ਯਾ- ਉਠ ਖੜਾ ਹੋਣਾ. ਕ਼ਯਾਮਤ, ਜਿਸ ਵੇਲੇ ਇਸਲਾਮ ਮਤ ਅਨੁਸਾਰ ਮੁਰਦੇ ਕ਼ਬਰਾਂ ਤੋਂ ਉਠਕੇ ਨੱਠਣਗੇ.

ਫ਼ਾ. [رستن] ਕ੍ਰਿ- ਛੁੱਟਣਾ. ਛੁਟਕਾਰਾ ਪਾਉਣਾ.

ਫ਼ਾ. [رستہ] ਰਾਸ੍ਤਹ. ਸੰਗ੍ਯਾ- ਮਾਰਗ. ਰਾਹ. ਸੰ. ਰਥ੍ਯਾ.

ਸੰ. ਵ੍ਹ੍ਹਿ- ਰਸ ਦੇਣ ਵਾਲਾ। ੨. ਆਨੰਦਦਾਇਕ। ੩. ਫ਼ਾ. [رسد] ਸੰਗ੍ਯਾ- ਪਹੁਚਾਈ ਹੋਈ ਵਸਤੁ. ਭਾਵ- ਖਾਣ ਪੀਣ ਦੀ ਸਾਮਗ੍ਰੀ.