Meanings of Punjabi words starting from ਲ

ਸੰ. ਲਸ਼ੁਨ ਅਤੇ ਰਸੋਨ.¹ ਸੰਗ੍ਯਾ- ਲਹਸਨ. Ailium Sativum (Garlic). ਗਠੇ ਜੇਹਾ ਇੱਕ ਕੰਦ, ਜੋ ਮਸਾਲੇ ਅਤੇ ਕਈ ਰੋਗਾਂ ਲਈ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਪੇਟ ਦੇ ਕੀੜੇ, ਬਦਹਜਮੀ ਗਠੀਆ, ਵਾਉਗੌਲਾ, ਕਫ ਆਦਿਕ ਨਾਸ਼ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ.#ਹਾਰਾਵਲੀ ਕੋਸ਼ ਵਿੱਚ ਲੇਖ ਹੈ ਕਿ ਜਦ ਅਮ੍ਰਿਤ ਪੀਂਦੇ ਰਾਹੁ ਦਾ ਵਿਸਨੁ ਨੇ ਸਿਰ ਵੱਢਿਆ, ਤਦ ਉਸ ਦੇ ਮੂੰਹ ਤੋਂ ਅਮ੍ਰਿਤ ਦੇ ਤੁਬਕੇ ਡਿਗਣ ਤੋਂ ਲਸ਼ੁਨ ਪੈਦਾ ਹੋਇਆ. "ਸਾਕਤੁ ਐਸਾ ਹੈ, ਜੈਸੀ ਲਸਨ ਕੀ ਖਾਨਿ." (ਸ. ਕਬੀਰ) ੨. ਸ਼ਰੀਰ ਦੀ ਤੁਚਾ ਪੁਰ ਕੁਦਰਤੀ ਦਾਗ (blotch) ਸਾਮੁਦ੍ਰਿਕ ਅਨੁਸਾਰ ਇਸ ਦੇ ਅਨੇਕ ਸ਼ੁਭ ਅਸ਼ੁਭ ਫਲ ਹਨ.


ਸੰਗ੍ਯਾ- ਲਹਸੁਨਿਯਾਂ ਨਾਮ ਦਾ ਰਤਨ. ਦੇਖੋ, ਨਵਰਤਨ। ੨. ਵਿ- ਲਸਨ ਸਹਿਤ.