Meanings of Punjabi words starting from ਸ

ਸੰਗ੍ਯਾ- ਸ਼ੁੰਡੀ (ਹਾਥੀਆਂ) ਵਾਲੀ ਸੈਨਾ. ਗਜਸੈਨਾ. (ਸਨਾਮਾ)


ਦੇਖੋ, ਸੌਂਡੀ.


ਸ਼੍ਯਨ ਕਰਦਾ. ਸੌਂਦਾ. "ਸਉਂਦੇ ਵਾਹੁ ਵਾਹੁ ਉਚਰਹਿ." (ਵਾਰ ਗਉ ੧. ਮਃ ੪)


ਸਾਊਆਂ ਨੂੰ. ਸਾਊਆਂ ਦੇ. ਦੇਖੋ, ਸਊਆ.


ਦੇਖੋ, ਸਾਊ. "ਰਾਜਾ ਕੋ ਨ੍ਯੋਤਾ ਕਹ੍ਯੋ ਸਊਅਨ ਸਹਿਤ ਬੁਲਾਇ." (ਚਰਿਤ੍ਰ ੫੮)


ਸੰ. सौभाग्य- ਸੌਭਾਗ੍ਯ. ਸੰਗ੍ਯਾ- ਖੁਸ਼- ਨਸੀਬੀ। ੨. ਸੁਹਾਗ ਦੀ ਦਸ਼ਾ. ਪਤੀ ਦਾ ਸਿਰ ਤੇ ਕਾਇਮ ਰਹਿਣਾ. "ਸਊਹਾਗ ਭਾਗ ਬਹੁ ਬਿਧਿ ਲਸੰਤ." (ਦੱਤਾਵ)


ਸੰਗ੍ਯਾ- ਸਵਾਰ. ਘੋੜਚੜ੍ਹਾ. ਅਸ਼੍ਵਾਰੋਹ. "ਸੰਗ ਸਊਰ ਇਕਾਦਸ਼ ਕਰੇ." (ਗੁਪ੍ਰਸੂ) "ਇਤੈ ਸਊਰ ਪਠਾਵਤ ਭਏ." (ਵਿਚਿਤ੍ਰ) ੨. ਅ਼. [شعور] ਸ਼ਊ਼ਰ. ਸਮਝ. ਬੁੱਧਿ. ਗ੍ਯਾਨ.


ਦੇਖੋ, ਸੌਰਭ.