Meanings of Punjabi words starting from ਉ

ਸੰ. उत्कणठा. ਸੰਗ੍ਯਾ- ਪ੍ਰਬਲ ਇੱਛਾ. "ਬਿਹਬਲ ਹ੍ਵੈ ਉਤਕੰਠਾ ਭੂਰੀ." (ਨਾਪ੍ਰ)


ਸੰ. उत्कणिठता. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਨਾਇਕਾ, ਜੋ ਸੰਕੇਤ ਕੀਤੇ ਥਾਂ ਅਰ ਵੇਲੇ ਸਿਰ ਪਿਆਰੇ ਨੂੰ ਆਇਆ ਨਾ ਵੇਖਕੇ ਤੀਵ੍ਰ ਇੱਛਾ ਨਾਲ, ਨਾ ਆਉਣ ਦੇ ਕਾਰਣਾਂ ਤੇ ਦਲੀਲਾਂ ਸੋਚਦੀ ਹੈ. ਇਸਨੂੰ "ਉਤਕਲਾ" ਅਤੇ "ਉਤਕਾ" ਭੀ ਆਖਦੇ ਹਨ.