Meanings of Punjabi words starting from ਕ

ਦੇਖੋ, ਕਜਾ.


ਅ਼. [قزاق] ਡਾਕੂ. ਲੁਟੇਰਾ। ੨. ਰੂਸ ਦੇ ਦੱਖਣ ਖ਼ੁਸ਼ਕ ਮੈਦਾਨਾਂ ਵਿੱਚ ਵਸਣ ਵਾਲੀ ਇੱਕ ਜਾਤੀ ਜਿਸ ਦੇ ਬਹੁਤ ਆਦਮੀ ਰੂਸੀ ਰਸਾਲਿਆਂ ਵਿੱਚ ਭਰਤੀ ਹੁੰਦੇ ਹਨ. ਖਿਆਲ ਕੀਤਾ ਜਾਂਦਾ ਹੈ ਕਿ ਇਹ ਤੁਰਕਾਂ ਤੇ ਰੂਸੀਆਂ ਦੇ ਮੇਲ ਤੋਂ ਹੈ. Cossack.


ਫ਼ਾ. [کجاوہ] ਅਥਵਾ [کجابہ] ਸੰਗ੍ਯਾ- ਊਠ ਦੀ ਅਜੇਹੀ ਕਾਠੀ ਜਿਸ ਦੇ ਦੋਹੀਂ ਪਾਸੀਂ ਆਦਮੀ ਬੈਠ ਸਕਣ. ਖਾਸ ਕਰਕੇ ਇਸ ਦਾ ਰਿਵਾਜ ਅਰਬ ਵਿੱਚ ਬਹੁਤ ਹੈ.


ਫ਼ਾ. [کزاں] ਕਿ- ਅਜ਼- ਆਂ ਦਾ ਸੰਖੇਪ. ਕਿ ਉਸ ਤੋਂ.


ਢਕਿਆ. "ਹਰਿ ਪੜਦਾ ਕਜਿਆ." (ਵਾਰ ਕਾਨ ਮਃ ੪)