Meanings of Punjabi words starting from ਗ

ਸੰਗ੍ਯਾ- ਗਦਾ ਰੱਖਣ ਵਾਲਾ ਵਿਸਨੁ, ਜਿਸ ਦੀ ਕੌਮੋਦਕੀ ਗਦਾ ਪ੍ਰਸਿੱਧ ਹੈ. ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਹੇਤਿਰਕ੍ਸ਼ ਨਾਮਕ ਪ੍ਰਤਾਪੀ ਰਾਜਾ ਬ੍ਰਹਮਾ ਤੋਂ ਵਰ ਲੈ ਕੇ ਤ੍ਰਿਲੋਕ ਵਿੱਚ ਅਜਿਤ ਹੋ ਗਿਆ, ਉਸ ਦੇ ਦੁਖਾਏ ਦੇਵਤੇ ਵਿਸਨੁ ਪਾਸ ਗਏ. ਵਿਸਨੁ ਨੇ ਆਖਿਆ ਕਿ ਜੇ ਤੁਸੀਂ ਮੈਨੂੰ ਕੋਈ ਕਰੜਾ ਸ਼ਸਤ੍ਰ ਲਿਆਕੇ ਦੇਓਂ, ਤਾਂ ਮੈਂ ਹੇਤਿਰਕ੍ਸ਼ ਨੂੰ ਮਾਰ ਸਕਾਂਗਾ, ਇਸ ਪੁਰ ਦੇਵਤਿਆਂ ਨੇ 'ਗਦਾਸੁਰ' ਦੀ ਵਜ੍ਰ ਜੇਹੀ ਹੱਡੀਆਂ ਦਾ ਮੂਸਲ ਤਿਆਰ ਕਰਕੇ ਵਿਸਨੁ ਨੂੰ ਦਿੱਤਾ, ਜਿਸ ਨਾਲ ਹੇਤਿਰਕ੍ਸ਼ ਮਾਰਿਆ, ਅਤੇ ਇਸ ਗਦਾ (ਸ਼ਸਤ੍ਰ) ਦੇ ਧਾਰਣ ਕਰਕੇ ਵਿਸਨੁ ਦਾ ਨਾਉਂ 'ਗਦਾਧਰ' ਹੋਇਆ.

ਦੇਖੋ, ਗਦਾਹਵ.

ਵਿ- ਕਹਿਆ ਹੋਇਆ. ਕਥਿਤ। ੨. ਸੰਗ੍ਯਾ- ਕਥਨ. ਬਿਆਨ.

ਵਿ- ਗਦਾਵਾਲਾ. ਜਿਸ ਪਾਸ ਗਦਾ ਹੈ। ੨. ਗਦ (ਰੋਗ) ਵਾਲਾ. ਰੋਗੀ। ੩. ਸੰਗ੍ਯਾ- ਪਵਨ ਦੇਵਤਾ, ਜੋ ਹੱਥ ਗਦਾ ਰਖਦਾ ਹੈ. (ਸਨਾਮਾ) ੪. ਭੀਮਸੈਨ। ੫. ਦੁਰਯੋਧਨ. (ਸਨਾਮਾ) ੬. ਵਿਸਨੁ। ੭. ਹਨੂਮਾਨ। ੮. ਦੇਖੋ, ਗੱਦੀ.

ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ.