Meanings of Punjabi words starting from ਘ

ਸੰ. घर्म्म ਘਰ੍‍ਮ. ਸੰਗ੍ਯਾ- ਤਪਤ. ਤਾਪ. "ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ." (ਵਾਰ ਜੈਤ) ੨. ਧੁੱਪ. ਆਤਪ. "ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ- ਨਾਮ ਬਿਨੁ ਬਾਪੁਰੋ ਨਾਮਾ." (ਗੌਂਡ) ਜੈਸੇ ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਜੈਸੇ ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। ੩. ਮੁੜ੍ਹਕਾ. ਪਸੀਨਾ.


ਦੇਖੋ, ਘਾਇ। ੨. ਘਾਉ. ਫੱਟ.


ਦੇਖੋ, ਘਾਇਲ.


ਸੰਗ੍ਯਾ- ਪਾਣੀ ਦੇ ਬਹਾਉ ਨਾਲ ਮਿੱਟੀ ਕਟਕੇ ਬਣਿਆ ਹੋਇਆ ਚਿੰਨ. ਘਾਰਾ। ੨. ਘਰ ਦੀ ਥਾਂ ਭੀ ਘਾਰ ਸ਼ਬਦ ਆਇਆ ਹੈ। "ਤਿਤੇ ਘਾਰ ਘਾਲੇ." (ਚੰਡੀ ੨) ਉਤਨੇ ਹੀ ਘਰ ਗਾਲੇ। ੩. ਇੱਕ ਰੋਗ. [صدر] ਸਦਰ. Giddiness. ਘਾਰ ਨਾਲ ਸਿਰ ਨੂੰ ਘੁਮੇਰੀ ਆਉਂਦੀ ਹੈ, ਅੱਖਾਂ ਅੱਗੇ ਅੰਧੇਰਾ ਛਾ ਜਾਂਦਾ ਹੈ ਇਸ ਦੇ ਕਾਰਣ ਹਨ- ਲਹੂ ਦੀ ਖਰਾਬੀ, ਮੇਦੇ ਦੀ ਕਮਜ਼ੋਰੀ, ਕਬਜ਼, ਬਹੁਤ ਮੈਥੁਨ, ਨਸ਼ਿਆਂ ਦਾ ਜਾਦਾ ਵਰਤਣਾ, ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਦਾ ਹੋਣਾ, ਬਹੁਤ ਰੋਣਾ, ਰਿਤੁ ਬਹੁਤ ਆਉਣੀ, ਬੱਚੇ ਨੂੰ ਚਿਰ ਤੀਕ ਦੁੱਧ ਚੁੰਘਾਉਂਦੇ ਰਹਿਣਾ ਆਦਿਕ.#ਇਸ ਦਾ ਉੱਤਮ ਇਲਾਜ ਹੈ ਕਿ ਅੰਤੜੀ ਸਾਫ ਰੱਖੀ ਜਾਵੇ, ਮਲ ਜਮਾ ਨਾ ਹੋਵੇ, ਮੇਦਾ ਗੰਦਾ ਹੋਣਾ ਨਾ ਪਾਵੇ, ਹਲਕੀ ਗਿਜਾ ਅਤੇ ਉੱਤਮ ਫਲ ਖਾਧੇ ਜਾਣ.#ਚਿੱਟਾ ਚੰਨਣ ਨੌ ਮਾਸ਼ੇ ਗੁਲਾਬ ਵਿੱਚ ਘਸਾਕੇ ਪੀਣਾ, ਧਨੀਆ ਗੁਲਾਬ ਵਿੱਚ ਰਗੜਕੇ ਸ਼ਹਿਦ ਮਿਲਾਕੇ ਚੱਟਣਾ, ਆਉਲੇ ਦਾ ਮੁਰੱਬਾ ਚਾਂਦੀ ਦਾ ਵਰਕ ਲਾਕੇ ਖਾਣਾ ਅਤੇ ਕੱਦੂ ਦੇ ਬੀਜਾਂ ਦਾ ਸ਼ਰਬਤ ਪੀਣਾ, ਗੁਣਕਾਰੀ ਹਨ.