Meanings of Punjabi words starting from ਚ

ਦੇਖੋ, ਚਤੁਬਕਤ੍ਰ.


ਸੰ. चतुर्वर्ग ਸੰਗ੍ਯਾ- ਚਾਰ ਦਾ ਸਮੁਦਾਯ (ਇਕੱਠ)- ਅਰਥ, ਧਰਮ, ਕਾਮ ਅਤੇ ਮੋਕ੍ਸ਼। ੨. ਗ੍ਯਾਨਪ੍ਰਬੋਧ ਅਨੁਸਾਰ- "ਇਕ ਰਾਜ ਧਰਮ ਇਕ ਦਾਨ ਧਰਮ। ਇਕ ਭੋਗਧਰਮ ਇਕ ਮੋਛਕਰਮ। ਇਹ ਚਤੁਰਵਰਗ ਸਭ ਜਗ ਭਮੰਤ." ਦਾਨਧਰਮ। ਇਕ ਭੋਗਧਰਮ ਇੱਕ ਮੋਛਕਰਮ। ਇਹ ਚਤੁਰਵਰਗ ਸਭ ਜਗ ਭਣੰਤ."


ਚਾਰ ਵੇਦ. ਦੇਖੋ, ਵੇਦ.


ਸੰ. चतुवैदिन् ਚਾਰ ਵੇਦਾਂ ਦਾ ਗ੍ਯਾਤਾ। ੨. ਬ੍ਰਾਹਮਣਾਂ ਦੀ ਇੱਕ ਜਾਤਿ. ਇਸ ਦਾ ਮੂਲ ਚਾਰ ਵੇਦਾਂ ਦਾ ਗ੍ਯਾਨ ਹੈ.


ਸੰਗ੍ਯਾ- ਚਤੁਰਤਾ. ਚਾਤੁਰ੍‍ਯ. "ਚਤੁਰਾਈ ਨ ਪਾਇਆ ਕਿਨੈ ਤੂ." (ਅਨੰਦੁ)


ਚਾਰ ਹਨ ਆਨਨ (ਮੁਖ) ਜਿਸ ਦੇ, ਬ੍ਰਹਮਾ.


ਸੰ. चतुरङ्ग ਚਤੁਰੰਗ. ਸੰਗ੍ਯਾ- ਫ਼ੌਜ ਦੇ ਚਾਰ ਅੰਗ- ਹਾਥੀ, ਰਥ, ਘੋੜੇ, ਪੈਦਲ. "ਹਸਤਿ ਰਥ ਅਸ੍ਵ ਪਵਨਤੇਜ ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ੨. ਵਿ- ਚਤੁਰੰਗਿਨੀ ਫ਼ੌਜ ਵਾਲਾ.


ਵਿ- ਚਾਤੁਰ੍‍ਯ ਵਾਲੀ ਇਸਤ੍ਰੀ. ਚਤੁਰਾ.


ਸੰ. ਸੰਗ੍ਯਾ- ਚੌਪੜ। ੨. ਦੇਖੋ, ਚਤੁਰਾਂਗ। ੩. ਰਾਜਾ, ਜੋ ਚਤੁਰੰਗਿਨੀ ਸੈਨਾ ਰਖਦਾ ਹੈ। ੪. ਸ਼ਤ਼ਰੰਜ, ਜਿਸ ਦੇ ਘੋੜਾ, ਫ਼ੀਲ, ਸ਼ੁਤਰ ਅਤੇ ਪਿਆਦਾ ਚਾਰ ਅੰਗ ਹਨ। ੫. ਦੇਖੋ, ਚਉਬੋਲੇ ਦਾ ਭੇਦ ੩.