Meanings of Punjabi words starting from ਝ

ਦੇਖੋ, ਝੀਂਗੁਰ.


ਦੇਖੋ, ਝਿੰਗ। ੨. ਵਿ- ਪਿਛਲੱਗੂ. ਚੰਗਾ ਖਾਣਾ ਅਤੇ ਧਨ ਦੇਖਕੇ ਕਿਸੇ ਨੂੰ ਚਿਮਟਣ ਵਾਲਾ. ਭੇਖੀ. "ਹੋਵਹਿ ਲਿੰਙ, ਝਿੰਙ ਨਹ ਹੋਵੈ." (ਵਾਰ ਸਾਰ ਮਃ ੨) ਸਾਧੁ ਦੇ ਲੱਛਣਾਂ ਵਾਲਾ ਹੋਵੇ, ਭੇਖੀ ਟੁਕਟੇਰ ਨਾ ਹੋਵੇ.


ਸੰ. ਸੰਗ੍ਯਾ- ਬਿੰਡਾ. ਝੀਂਗੁਰ। ੨. ਦੇਖੋ, ਝੰਝੀ.


ਸੰਗ੍ਯਾ- ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਨੂੰ ਸਾਰੇ ਸੁਰ ਸ਼ੁੱਧ ਲਗਦੇ ਹਨ. ਇਹ ਲੋਢੇ ਵੇਲੇ ਗਾਈ ਜਾਂਦੀ ਹੈ. ਖ਼ਾਸ ਕਰਕੇ ਪਹਾੜੀਏ ਲੋਕ ਇਸ ਨੂੰ ਵਡੇ ਪ੍ਰੇਮ ਨਾਲ ਗਾਉਂਦੇ ਹਨ. ਇਸ ਨੂੰ ਝੰਝੋਟੀ ਭੀ ਆਖਦੇ ਹਨ। ੨. ਇੱਕ ਖ਼ਾਸ ਧਾਰਨਾ ਦਾ ਪਹਾੜੀ ਗੀਤ.


ਸੰਗ੍ਯਾ- ਚਾਘੀ. ਡੀਕ. ਸਾਹ ਲਏ ਬਿਨਾ ਪੀਣ ਦੀ ਕ੍ਰਿਯਾ. ਲਗਾਤਾਰ ਪੀਣ ਦਾ ਭਾਵ. "ਹਰਿ ਹਰਿ ਨਾਮ ਪੀਆ ਰਸ ਝੀਕ." (ਪ੍ਰਭਾ ਮਃ ੪) ੨. ਪਸ਼ਚਾਤਾਪ. ਝੁਰੇਵਾਂ.