Meanings of Punjabi words starting from ਤ

ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍‍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)


ਸੰਗ੍ਯਾ- ਤਤ੍ਵਗ੍ਯਾਨ. ਸਾਰਗ੍ਯਾਨ. ਯਥਾਰਥਗ੍ਯਾਨ। ੨. ਆਤਮਗ੍ਯਾਨ. ਬ੍ਰਹਮਗ੍ਯਾਨ.


ਤਤ੍ਵਵਿਗ੍ਯ ਦੀ. ਤਤ੍ਵਵੇੱਤਾ ਦੀ. ਬ੍ਰਹਮਗ੍ਯਾਨੀ ਕੀ. "ਤਤੁਬੇਗਲ ਸਰਨਿ ਪਰੀਜੈ." (ਕਲਿ ਅਃ ਮਃ ੪) ੨. ਦੇਖੋ, ਬੇਗੁਲ.


ਤਤ- ਤ੍ਵੰ. ਓਹ ਤੂੰ। ੨. ਤਤ੍ਵ- ਅਯੰ. ਤਤ੍ਵਰੂਪ ਇਹ. "ਸੁਭੰ ਤਤੁਯੰ ਅਚੁਤ ਗੁਨਗ੍ਯੰ." (ਸਹਸ ਮਃ ੫)


ਤਤ੍ਵਰਸ ਸਾਰਰਸ. ਆਤਮਰਸ. "ਪ੍ਰਣਵੈ ਨਾਮਾ ਤਤੁਰਸੁ ਅੰਮ੍ਰਿਤੁ ਪੀਜੈ." (ਰਾਮ ਨਾਮਦੇਵ)


ਤਤ੍ਵ ਦੀ "ਤਤੈ ਸਾਰ ਨ ਜਾਣੀ ਗੁਰੂ ਬਾਝਹੁ." (ਅਨੰਦੁ) ੨. ਤੱਤੇ (ਤਕਾਰ) ਅੱਖਰ ਦ੍ਵਾਰਾ ਉਪਦੇਸ਼ "ਤਤੈ ਤਾਮਸਿ ਜਲਿਓਹੁ ਮੂੜੇ!" (ਆਸਾ ਪਟੀ ਮਃ ੩) ੩. ਤਤ੍ਵ ਨੂੰ. "ਕਿਉ ਤਤੈ ਅਵਿਗਤੈ ਪਾਵੈ?" (ਸਿਧਗੋਸਟਿ)


ਤਤ੍ਵ ਦਾ ਤਤ੍ਵ. ਪਰਮ ਤਤ੍ਵ. "ਤਤੋ ਤਤੁ ਮਿਲੈ ਮਨੁ ਮਾਨੈ." (ਸਿਧਗੋਸਟਿ) ੨. ਕੇਵਲ ਤਤ੍ਵ. ਤਤ੍ਵ ਹੀ ਤਤ੍ਵ.