ਦੇਖੋ, ਮਹਕ ਅਤੇ ਮਹਕਾਰ.
nan
ਸੰ. ਮਹਿਸ. ਵਿ- ਬਲਵਾਨ। ੨. ਸੰਗ੍ਯਾ ਝੋਟਾ. ਭੈਂਸਾ। ੩. ਸੂਰਜ। ੪. ਮਹਿਖਾਸੁਰ ਲਈ ਭੀ ਮਹਿਖ ਸ਼ਬਦ ਆਇਆ ਹੈ. "ਮਹਿਖ ਦੈਤ ਸੂਰਯੰ." (ਚੰਡੀ ੨) ੫. ਨਰਮਦਾ ਦੇ ਕਿਨਾਰੇ ਦਾ ਦੱਖਣੀ ਦੇਸ਼, ਜਿਸ ਨੂੰ ਪੁਰਾਣਾਂ ਵਿੱਚ ਮਹਿਸਮੰਡਲ ਭੀ ਲਿਖਿਆ ਹੈ.
ਝੋਟੇ ਦਾ ਨਿਸ਼ਾਨ ਹੈ ਜਿਸ ਦੇ ਝੰਡੇ ਪੁਰ, ਯਮਰਾਜ.
ਝੋਟੇ ਦੀ ਸਵਾਰੀ ਕਰਨ ਵਾਲਾ ਯਮਰਾਜ.
ਝੋਟਾ. ਦੇਖੋ, ਮਹਿਖ.
nan
nan
ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ.
ਮਹਿਖ ਅਸੁਰ ਦੇ ਚੂਰਨ ਕਰਨ ਵਾਲੀ ਦੁਰਗਾ. ਦੇਖੋ, ਕਪਰਦਿਨ.
ਸੰ. ਮਹਿਸੀ. ਸੰਗ੍ਯਾ- ਭੈਂਸ. ਮੱਝ। ੨. ਮਲਿਕਾ. ਮਹਾਰਾਨੀ। ੩. ਵਿ- ਬਲਵਾਲੀ।