Meanings of Punjabi words starting from ਰ

ਦੇਖੋ, ਰਕ੍ਸ਼੍‍ਣ ਅਤੇ ਰਖਣ.


ਸੰਗ੍ਯਾ- ਪਹਿਰੂ. ਚੌਕੀਦਾਰ. "ਭੇਦ ਰੱਛਪਾਲਨ ਕੋ ਦੀਨੋ." (ਚਰਿਤ੍ਰ ੨੦੬)


ਦੇਖੋ, ਰੱਛਾ.


ਸੰ. ਰਕ੍ਸ਼ਾ. ਰਖ੍ਯਾ. "ਹਮਰੀ ਕਰੋ ਹਾਥ ਦੈ ਰੱਛਾ." (ਚੌਪਈ)


ਸੰਗ੍ਯਾ- ਰੋਮ ਕ੍ਸ਼੍ਯ ਕਰਨ ਵਾਲਾ. ਉਸਤਰਾ. ਪੱਛਣਾ. ਕ੍ਸ਼ੁਰ.


(ਦੇਖੋ, ਰੰਜ ਧਾ) ਸੰ. रजस्. ਸੰਗ੍ਯਾ- ਇਸਤ੍ਰੀ ਦਾ ਫੁੱਲ. ਰਿਤੁ। ੨. ਧੂਲਿ. ਧੂੜ। ੩. ਫੁੱਲ ਦੀ ਰੇਣੁ. ਪਰਾਗ. "ਰਜ ਪੰਕਜ ਮਹਿ ਲੀਓ ਨਿਵਾਸ." (ਭੈਰ ਅਃ ਕਬੀਰ) ੪. ਮਾਯਾ ਦਾ, ਤਿੰਨ ਗੁਣਾਂ ਵਿੱਚੋਂ ਇੱਕ ਗੁਣ, ਜੋ ਮੋਹ ਅੰਹਕਾਰ ਆਦਿ ਦਾ ਕਾਰਣ ਹੈ. "ਰਜ ਤਮ ਸਤ ਕਲ ਤੇਰੀ ਛਾਇਆ." (ਮਾਰੂ ਸੋਲਹੇ ਮਃ ੧) ੫. ਆਕਾਸ਼। ੬. ਪਾਪ। ੭. ਜਲ। ੮. ਬੱਦਲ। ੯. ਵਾਹਿਆਹੋਇਆ ਖੇਤ.