Meanings of Punjabi words starting from ਲ

ਸੰਗ੍ਯਾ- ਲਾਠੀ. ਯਸ੍ਟਿ। ੨. ਖੂਹ ਖਰਾਸ ਚਰਖਾ ਆਦਿ ਯੰਤ੍ਰਾਂ ਦੀ ਧੁਰ (axle)


ਸੋਟਾ ਮਾਰਨ ਵਾਲਾ. ਲੜਾਕਾ. ਦੰਗਈ.


ਸੰਗ੍ਯਾ- ਇੱਕ ਪ੍ਰਕਾਰ ਦਾ ਗਾੜ੍ਹਾ ਮੋੱਟਾ ਵਸਤ੍ਰ। ੨. ਸ਼ਹਤੀਰ. ਮੋੱਟਾ ਬਾਲਾ। ੩. ਸੋੱਟਾ. ਕੁਤਕਾ। ੪. ਮਰਾ- ਅਸਭ੍ਯਤਾ। ੫. ਵਿ- ਅਸਭ੍ਯ. ਲੁੱਚਾ. "ਰਹਿਨ ਨ ਗਨਕਾ ਵਾੜਿਅਹੁ ਵੇਕਰਮੀ ਲੱਠੇ." (ਭਾਗੁ)


ਸੰ. लड्. ਧਾ- ਕ੍ਰੀੜਾ ਕਰਨਾ, ਖੇਡਣਾ, ਜੀਭ ਹਿਲਾਉਣਾ, ਪਾਲਨ ਕਰਨਾ, ਚਾਹੁਣਾ.