Meanings of Punjabi words starting from ਵ

ਸੰ. ਮੂਰਖ। ੨. ਲੁੱਚਾ.


ਵਿ- ਵਡਾ. ਅਤਿ. "ਵਡ ਸਮਰਥ ਸਦਾਸਦ ਸੰਗੇ." (ਸਾਰ ਮਃ ੫)


ਵਿ- ਵਡੇ ਤੋਂ ਵਡਾ। ੨. ਸੰਗ੍ਯਾ- ਪੜਦਾਦਾ ਨਕੜ ਦਾਦਾ ਆਦਿ.


ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਨਿਸਾਦ ਦੋਵੇਂ ਲਗਦੇ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਪੰਚਮ ਵਾਦੀ ਅਤੇ ਰਿਸਭ ਸੰਵਾਦੀ ਹੈ. ਇਸ ਦਾ ਬਰਵੇ ਨਾਲ ਬਹੁਤ ਮੇਲ ਹੈ. ਕਈ ਵਡਹੰਸ ਨੂੰ ਦਿਨ ਦਾ ਦੇਸ ਆਖਦੇ ਹਨ. ਗਾਉਣ ਦਾ ਵੇਲਾ ਦੁਪਹਿਰ ਅਤੇ ਰਾਤ ਦਾ ਦੂਜਾ ਪਹਿਰ ਹੈ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਡਹੰਸ ਦਾ ਅੱਠਵਾਂ ਨੰਬਰ ਹੈ.#ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਵਡਹੰਸਿਕਾ ਹੈ ਅਤੇ ਇਸ ਨੂੰ ਰਾਗਿਣੀ ਮੰਨਿਆ ਹੈ। ੨. ਰਾਜਹੰਸ. "ਮੈ ਜਾਨਿਆ ਵਡਹੰਸੁ ਹੈ." (ਮਃ ੩. ਵਾਰ ਵਡ) ੩. ਵਿਵੇਕੀ. ਪਰਮਹੰਸ. "ਸਬਦਿ ਰਤੇ ਵਡਹੰਸ ਹੈ." (ਮਃ ੩. ਵਾਰ ਵਡ)


ਵਡੇਗੇਯ (ज्ञेय) ਚੰਗੀ ਤਰਾਂ ਜਾਣਨ ਯੋਗ੍ਯ. ਦੇਖੋ, ਗੇਯ. "ਤੁਮ ਵਡਪੁਰਖ ਵਡਗੇ." (ਨਟ ਮਃ ੪)