Meanings of Punjabi words starting from ਪ

ਪਿੰਡ ਦੇ ਰਹਿਣ ਵਾਲਾ. ਦਿਹਾਤੀ. ਗ੍ਰਾਮੀਨ.


ਕ੍ਰਿ. ਵਿ- ਪੈਕੇ. ਪੜਕੇ. "ਪੈ ਪਾਇ ਮਨਾਈ ਸੋਈ." (ਸ੍ਰੀ ਮਃ ੫) ੨. ਵ੍ਯ- ਪਰ. ਪਰੰਤੁ. ਲੇਕਿਨ. "ਡੂਬਾ ਥਾ, ਪੈ ਉਬਰਿਓ." (ਸ. ਕਬੀਰ) "ਸੇਜ ਏਕ, ਪੈ ਮਿਲਣ ਦੁਹੇਰਾ." (ਆਸਾ ਕਬੀਰ) ੩. ਪਾਸ. ਸਮੀਪ. "ਭੇਜ੍ਯੋ ਤਬ ਤਾਂ ਪੈ ਇਕ ਦਾਸ." (ਗੁਪ੍ਰਸੂ) ੪. ਉੱਪਰ. "ਚਢੇ ਅਸ੍ਵ ਪੈ ਕ੍ਰਿਪਾ ਨਿਧਾਨ." (ਗੁਪ੍ਰਸੂ) ੫. ਪ੍ਰਤ੍ਯ- ਕਰਣ ਬੋਧਕ ਵਿਭਕ੍ਤਿ. ਤੋਂ. ਸੇ. "ਮੰਦਲ ਨ ਬਾਜੈ ਨਟ ਪੈ ਸੂਤਾ." (ਆਸਾ ਕਬੀਰ) ੬. ਸੰ. ਪਯਸ੍‌. ਸੰਗ੍ਯਾ- ਦੁੱਧ. "ਪੈ ਮੇ ਜਿਮ ਘ੍ਰਿਤ." (ਨਾਪ੍ਰ) ੭. ਜਲ. ਪਾਣੀ. "ਕਈ ਕਰਤ ਸਾਕ ਪੈ ਪਤ੍ਰ ਭੱਛ." (ਅਕਾਲ) ੮. ਫ਼ਾ. [پے] ਪੈਰ. ਚਰਨ. "ਮਕਾ ਮਿਹਰ ਰੋਜਾ ਪੈਖਾਕਾ." (ਮਾਰੂ ਸੋਲਹੇ ਮਃ ੫) ੯. ਪੱਠਾ. ਨਸ. "ਗਾਢੇ ਜੁਗ ਗੌਸ਼ੇ ਬਡੇ ਪੈ ਬਹੁ ਲਪਟਾਏ." (ਗੁਪ੍ਰਸੂ) ਧਨੁਖ ਨੂੰ ਨਸਾਂ (ਪੱਠੇ) ਦੇ ਬੰਧਨ ਜਾਦਾ ਦ੍ਰਿੜ੍ਹ ਕਰ ਦਿੰਦੇ ਹਨ। ੧੦. ਖੋਜ. ਸੁਰਾਗ. ਪੈੜ। ੧੧. ਵਾਰ. ਦਫ਼ਹ। ੧੨. ਵ੍ਯ- ਵਾਸਤੇ. ਲਈ.


ਸੰ. ਪਯੋਧਰ. ਪਯਸ੍‌ (ਦੁੱਧ) ਦੇ ਧਾਰਨ ਵਾਲਾ, ਸ੍ਤਨ. ਥਣ. ਕੁਚ. ਮੰਮਾ.


ਪਯੋਧਰੀ. ਵਿ- ਪਯੋਧਰਾਂ ਵਾਲੀ. ਦੇਖੋ, ਪੈਓਹਰ. "ਉਤੰਗੀ ਪੈਓਹਰੀ, ਗਹਿ ਰੀ ਗੰਭੀਰੀ." (ਸਵਾ ਮਃ ੧) ਰੀ (ਹੇ) ਉਤੰਗ (ਉੱਚੇ) ਪਯੋਧਰਾਂ ਵਾਲੀ (ਨਵਯੋਵਨਾ), ਗੰਭੀਰਤਾ (ਨੰਮ੍ਰਤਾ) ਗਹਿ (ਗ੍ਰਹਣ ਕਰ). ਭਾਵ- ਜੋਬਨ ਦੇ ਮਾਨ ਵਿੱਚ ਨਾ ਆਕੜ.


ਸੰ. ਪਯਸ੍‌. ਸੰਗ੍ਯਾ- ਪੁਰਖ ਦਾ ਵੀਰਜ. ਮਣੀ. "ਪੈਅਸ ਤੁਯੰ, ਤ੍ਰੈਅਸ ਤੁਯੰ. (ਗ੍ਯਾਨ) ਪੁਰਖ ਦਾ ਵੀਰਜ ਤੂੰ ਹੈਂ, ਉਸ ਦੇ ਧਾਰਣ ਵਾਲੀ ਇਸਤ੍ਰੀ ਤੂੰ ਹੈ. ਅਥਵਾ- ਵੀਰਜ ਅਤੇ ਰਿਤੁ ਤੂੰ ਹੈ। ੨. ਦੇਖੋ, ਪੈ ੬. ਅਤੇ ੭.


ਦੇਖੋ, ਪਇਅੰਪੈ.


ਦੇਖੋ, ਪਯਾਰ। ੨. ਦੇਖੋ, ਪਾਤਾਲ। ੩. ਪਰਾਲੀ. ਪਲਾਲ. ਧਾਨਾਂ ਦਾ ਫੂਸ. "ਕਬਹੂ ਖਾਣ ਸੁਪੇਦੀ ਸੁਵਾਵੈ। ਕਬਹੂ ਭੂਮਿ ਪੈਆਰੁ ਨ ਪਾਵੈ." (ਭੈਰ ਨਾਮਦੇਵ)