Meanings of Punjabi words starting from ਸ

ਪ੍ਰਾ. ਸੰਗ੍ਯਾ- ਸ਼ਰਤ ਦੀ ਰਕਮ। ੨. ਬਾਜੀ ਦਾ ਬਦਲਾ। ੩. ਪ੍ਰਤਿਗ੍ਯਾ. "ਬਦਹਿਂ ਸੀਡ ਇਤ ਉਤ ਕੋ ਧਾਈ." (ਗੁਪ੍ਰਸੂ)


ਸੰਗ੍ਯਾ- ਪੌੜੀ. ਜੀਨਾ. ਨਿਸ਼੍ਰੇਣੀ. "ਲੋਥ ਪੈ ਲੋਥ ਗਈ ਪਰ ਯੌਂ ਸੁ ਮਨੋ ਸੁਰਲੋਕ ਕੀ ਸੀਢੀ ਬਨਾਈ." (ਚੰਡੀ ੧) ੨. ਪੌੜੀ ਦੀ ਸ਼ਕਲ ਦੀ ਮੁਰਦਾ ਲੈ ਜਾਣ ਦੀ ਅਰਥੀ. ਸ਼ਵ- ਊਢਿ.


ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ.


ਸੰਗ੍ਯਾ- ਸ਼ੀਤ (ਸੀਤਲ) ਕਿਰਣਾ ਵਾਲਾ ਚੰਦ੍ਰਮਾ। ੨. ਵਿ- ਸ਼ੀਤਲ ਕਰਨ ਵਾਲਾ. "ਸੀਤਕਰ ਜੈਸੇ ਸੀਤਕਰ ਸੋ ਵਿਸਾਗਨਿ ਤੇ." (ਨਾਪ੍ਰ) ਵਿਸੇ ਅੱਗ ਤੋਂ ਸੀਤਲ ਕਰਨ ਲਈ ਚੰਦ੍ਰਮਾ ਜੇਹੇ.


ਪਾਲੇ ਨਾਲ ਚੜ੍ਹਨ ਵਾਲਾ ਤਾਪ. ਦੇਖੋ, ਤਾਪ (ੲ)


ਵਿ- ਠੰਢਾ ਭੋਜਨ। ੨. ਸੰਗ੍ਯਾ- ਗੁਰੂ ਅਥਵਾ ਦੇਵਤਾ ਦਾ ਜੂਠਾ ਭੋਜਨ. "ਤੇਰੇ ਸੰਤਾਂ ਦਾ ਤੇ ਤੁਸਾਡੀ ਰਸਨਾ ਦਾ ਸੀਤਪ੍ਰਸਾਦ ਅਸਾਂ ਨੂੰ ਪ੍ਰਾਪਤ ਹੋਇਆ ਹੈ." (ਭਗਤਾਵਲੀ)