Meanings of Punjabi words starting from ਅ

ਵਿ- ਅੰਬ ਦਾ। ੨. ਅੰਬ ਜੇਹਾ. ੩. ਸੰਗ੍ਯਾ- ਅਮਰਸੀ ਰੰਗ. ਅੰਬ ਦੇ ਰਸ ਜੇਹਾ ਵਰਣ. ਦੇਖੋ, ਅੰਬਵਾ.


ਦੇਖੋ, ਅੰਬੋਹ.


ਰਾਜਪੂਤਾਨੇ ਅੰਦਰ ਕਛਵਾਹਾ ਵੰਸ਼ੀ ਰਾਜਪੂਤਾਂ ਦੀ ਪੁਰਾਣੀ ਰਾਜਧਾਨੀ. ਇਸ ਥਾਂ ਅੰਬਕੇਸ਼੍ਵਰ ਮਹਾਦੇਵ ਦਾ ਮੰਦਿਰ ਹੈ ਉਸ ਤੋਂ ਨਗਰ ਦਾ ਨਾਉਂ ਅੰਬੇਰ ਪਿਆ. ਕਈ ਕਲਪਨਾ ਕਰਦੇ ਹਨ ਕਿ ਰਾਜਾ ਅੰਬਰੀਸ ਦੇ ਨਾਉਂ ਤੋਂ ਇਸ ਦੀ ਸੰਗ੍ਯਾ- ਅੰਬਰੀਂਸ ਨਗਰ ਸੀ.¹ ਇਹ ਜਯਪੁਰ ਰੇਲਵੇ ਸਟੇਸ਼ਨ ਤੋਂ ਸੱਤ ਮੀਲ ਉੱਤਰ ਪੂਰਵ ਹੈ. ਇਥੇ 'ਜਯਗੜ੍ਹ' ਕਿਲਾ, ਜੋ ਪੰਜ ਸੌ ਫੁਟ ਦੀ ਉੱਚੀ ਪਹਾੜੀ ਤੇ ਹੈ, ਵੇਖਣ ਲਾਇਕ ਹੈ. ਰਾਜਾ ਮਾਨ ਸਿੰਘ ਅਤੇ ਜ੍ਯ ਸਿੰਘ ਮਿਰਜ਼ਾ ਦੇ ਬਣਵਾਏ ਸੁੰਦਰ ਮਕਾਨ ਅੰਬੇਰ ਵਿੱਚ ਵੇਖੇ ਜਾਂਦੇ ਹਨ.#ਸਨ ੧੭੨੮ ਵਿੱਚ ਮਹਾਰਾਜਾ ਜ੍ਯ ਸਿੰਘ ਸਵਾਈ ਨੇ ਨਵਾਂ ਨਗਰ ਜਯਪੁਰ ਵਸਾਕੇ ਉਸ ਨੂੰ ਰਾਜਧਾਨੀ ਥਾਪਿਆ. ਹਣ ਰਿਆਸਤ ਦਾ ਨਾਉਂ ਜਯਪੁਰ ਹੈ. ਅੰਬੇਰ ਦਾ ਨਾਉਂ ਆਮੇਰ ਅਤੇ ਅੰਬਰ ਭੀ ਵੇਖਣ ਵਿੱਚ ਆਉਂਦਾ ਹੈ. "ਮੇੜਤੇਸ ਅੰਬੇਰਪਤਿ ਅਮਿਤ ਸੈਨ ਲੈ ਸਾਥ." (ਚਰਿਤ੍ਰ ੫੨)


ਅੰਬੇਰ ਦਾ ਰਾਜਾ. ਵਰਤਮਾਨ ਜਯ- ਪੁਰ ਦਾ ਮਹਾਰਾਜਾ. ਦੇਖੋ, ਅੰਬੇਰ.


ਫ਼ਾ. [انبوہ] ਸੰਗ੍ਯਾ- ਇਕੱਠ. ਗਰੋਹ. ਹਜੂਮ। ੨. ਢੇਰ. ਅੰਬਾਰ.


ਦੇਖੋ, ਅਮ੍ਰਿਤ. "ਕਹਿ ਮਥੁਰਾ ਅੰਬ੍ਰਿਤ ਬਯਣ." (ਸਵੈਯੇ ਮਃ ੫. ਕੇ) ੨. ਸੰ. अव्रित- ਅਵ੍ਰਿਤ. ਵਿ- ਅਰੋਕ. ਬਿਨਾ ਰੁਕਾਵਟ। ੩. ਵਿਘਨ ਰਹਿਤ. ਅਖੰਡ. "ਅੰਬ੍ਰਿਤ ਧਰਮੇ." (ਜਾਪੁ)


ਦੇਖੋ, ਅਮ੍ਰਿਤ ਜਲ.


ਸੰ. अम्भ. ਧਾ- ਸ਼ਬਦ ਕਰਨਾ. ੨. ਸੰ. अम्भस. ਸੰਗ੍ਯਾ- ਜਲ. ਪਾਨੀ. "ਕਾਚ ਗਗਰੀਆ ਅੰਭ ਮਝਰੀਆ." (ਆਸਾ ਮਃ ੫) "ਕੁੰਭ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ." (ਸਾਰ ਮਃ ੫) ੩. ਦੇਵਤਾ। ੪. ਪਿਤਰ.