ਸੰ. ਪੁਰਸ੍ਕਾਰ. ਸੰਗ੍ਯਾ- ਇਨਾਮ. ਬਖ਼ਸ਼ਿਸ਼. "ਧੰਨੁ ਸੁ ਤੇਰਾ ਥਾਨੁ ਹੈ. ਸਚੁ ਤੇਰਾ ਪੈਸਕਾਰਿਆ." (ਵਾਰ ਰਾਮ ੩) ੨. ਦੇਖੋ, ਪੇਸ਼ਕਾਰ। ੩. ਭਾਵ- ਗੁਰੂ. ਸੰਤ.
ਸੰ. ਪ੍ਰਵੇਸ਼ਨ. ਸੰਗ੍ਯਾ- ਅੰਦਰ ਜਾਣ ਦੀ ਕ੍ਰਿਯਾ. ਘੁਸਣਾ. ਪੈਠਣਾ। ੨. ਪੈਣਗੇ.
ਸੰਗ੍ਯਾ- ਆਨੇ ਦਾ ਪਾਦ. ਰੁਪਯੇ ਦਾ ਚੌਸਠਵਾਂ ਹਿੱਸਾ. ਤਿੰਨ ਪਾਈ ਦਾ ਸਿੱਕਾ। ੨. ਭਾਵ- ਰੁਪਯਾ. ਮਾਲ ਧਨ. ਜੈਸੇ- "ਉਸ ਪਾਸ ਬਹੁਤ ਪੈਸਾ ਹੈ." (ਲੋਕੋ) ੩. ਤਾਂਬੇ ਦਾ ਸਿੱਕਾ. "ਤਿਉ ਕੰਚਨੁ ਅਰੁ ਪੈਸਾ." (ਗਉ ਮਃ ੯) ਅਸ਼ਰਫ਼ੀ ਅਤੇ ਪੈਸਾ ਤੁੱਲ ਹੈ.
nan
nan
ਪ੍ਰਵੇਸ਼ ਹੋਕੇ. ਦਾਖ਼ਲ ਹੋਕੇ, "ਪੈਸਿ ਜੁ ਨੀਕਸਿ ਜਾਹਿ." (ਸ. ਕਬੀਰ)
ਪ੍ਰਵੇਸ਼ ਹੋਇਆ ਹੈ. "ਪੈਸੀਲੇ ਗਗਨ ਮਝਾਰੰ." (ਰਾਮ ਕਬੀਰ) ਦਸ਼ਮਦ੍ਵਾਰ ਵਿੱਚ ਇਸਥਿਤੀ ਹੋਈ ਹੈ। ੨. ਪ੍ਰਵੇਸ਼ (ਦਾਖ਼ਿਲ) ਹੋਈਏ.
ਸੰਗ੍ਯਾ- ਪੰਸੇਰੀ. ਪੰਜ ਸੇਰ ਭਰ ਤੋਲ। ੨. ਪੰਜ ਸੇਰ ਤੋਲ ਦਾ ਵੱਟਾ।
nan
ਪਰਿਧਾਨ. ਪਹਿਰਨਾ। ੨. ਦੇਖੋ, ਪਿਰਾਹਨੁ। ੩. ਦੇਖੋ, ਪਹਨ.
ਫ਼ਾ. [پہمان] ਸੰਗ੍ਯਾ- ਇਕਰਾਰ ਕਰਨਾ. ਅਹਦ. ਪ੍ਰਣ.