Meanings of Punjabi words starting from ਕ

ਸਿੰਧੀ. ਦੇਖੋ, ਕੁੰਨਾ.


ਸੰਗ੍ਯਾ- ਕੰ (ਜਲ) ਦੇ ਆਨਯਨ (ਲਿਆਉਣ) ਦਾ ਪਾਤ੍ਰ. ਛੋਟੀ ਮਸ਼ਕ.


ਸੰ. ਸੰਗ੍ਯਾ- ਕੁ (ਥੋੜਾ) ਹੋਵੇ ਅਪ੍‌ (ਜਲ) ਜਿਸ ਵਿੱਚ, ਖੂਹਾ ਜੋ ਤਾਲ ਅਤੇ ਨਦਾਂ ਦੇ ਮੁਕ਼ਾਬਲੇ ਥੋੜੇ ਪਾਣੀ ਵਾਲਾ ਹੈ. "ਕੂਪ ਭਰਿਓ ਜੈਸੇ ਦਾਦਿਰਾ." (ਗਉ ਰਵਿਦਾਸ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਟੋਏ ਤੋਂ ਪਹਾੜ ਦੀ ਚੋਟੀ ਬਣਾ ਦਿੰਦਾ ਹੈ. ਭਾਵ- ਨੀਵੇਂ ਤੋਂ ਉੱਚਾ ਕਰਦਾ ਹੈ। ੨. ਦੇਖੋ, ਗਗਨ ੬.


ਖੂਹ ਦਾ ਡੱਡੂ. ਕੂਏ ਦਾ ਮੇਂਡਕ. ਭਾਵ- ਉਹ ਆਦਮੀ ਜੋ ਆਪਣਾ ਥਾਂ ਛੱਡਕੇ ਬਾਹਰ ਨਾ ਗਿਆ ਹੋਵੇ. ਜਿਸ ਨੂੰ ਆਪਣੇ ਘਰ ਤੋਂ ਛੁੱਟ ਬਾਹਰ ਦੀ ਕੁਝ ਖ਼ਬਰ ਨਹੀਂ. ਅਲਪਗ੍ਯ.


ਕੂਪਰੂਪ ਹੈ. "ਗ੍ਰਿਹ ਅੰਧ ਕੂਪਾਇਆ." (ਸੂਹੀ ਮਃ ੫. ਪੜਤਾਲ)


ਸੰਗ੍ਯਾ- ਕੂਪ. ਖੂਹਾ. ਕੁ (ਪ੍ਰਿਥੀ) ਵਿੱਚ ਦਿੱਤਾ ਹੋਇਆ ਪਾੜ. "ਮੁਹਿ ਕਾਢੋ ਭੁਜਾ ਪਸਾਰਿ ਅੰਧ ਕੂਪਾਰੀਆ." (ਗਉ ਅਃ ਮਃ ੫) ਬਾਂਹ ਵਧਾਕੇ ਅੰਧੇਰੇ ਖੂਹ ਤੋਂ ਕੱਢੋ। ੨. ਅਕੂਪਾਰ ਦਾ ਸੰਖੇਪ. ਦੇਖੋ, ਅਕੂਪਾਰ.