Meanings of Punjabi words starting from ਪ

ਪਾਵੇਗਾ. "ਤਿਨ ਕੋ ਕਸ ਨ ਦੇਖਨਪੈਹੈ." (ਵਿਚਿਤ੍ਰ) ਦੁੱਖ ਦੇਖਣਾ ਨਹੀਂ ਪਊ.


ਫ਼ਾ. [پیک] ਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. "ਭੈ ਤਪ ਭਾਉ ਜੁ ਪੈਕ ਦਲ ਰਾਜਤ ਸਤ- ਗੁਰੁ ਰਾਮ." (ਗੁਪ੍ਰਸੂ) ਕਰਤਾਰ ਦਾ ਭੈ, ਤਪਸਾ, ਭਾਵ, ਇਹ ਪੈਦਲ ਸੈਨਾ ਹੈ.


ਫ਼ਾ. [پیکر] ਸੰਗ੍ਯਾ- ਸ਼ਹਿਰ ਚਿਹਰਾ। ੨. ਸੰਚਾ (ਸੱਚਾ). ੩. ਦੇਖੋ, ਪੈਖੜ.


ਦੇਖੋ, ਪੈਖੜ.