ਫ਼ਾ. [پیکان] ਸੰਗ੍ਯਾ- ਤੀਰ ਅਥਵਾ ਬਰਛੀ ਦਾ ਫਲ। ੨. ਤੀਰ। ੩. ਭੱਥਾ. ਤਰਕਸ਼.
ਫ਼ਾ. [پیکانی] ਪੈਕਾਨੀ. ਸੰਗ੍ਯਾ- ਮਾਣਿਕ. ਰਤਨ. "ਤਾਕਉ ਸੁਮਤਿ ਦੇਇ ਪੈਕਾਨੈ." (ਕਲਿ ਮਃ ੪) ਰਤਨਰੂਪ ਸਿਖ੍ਯਾ. ਭਾਵ- ਅਮੋਲਕ ਸਿਖ੍ਯਾ.
nan
ਸੰਗ੍ਯਾ- ਦੇਖੋ, ਪੈਕਾਨ ੨. "ਪਿਰਮ ਪੈਕਾਮ ਨ ਨਿਕਲੈ." (ਸਵਾ ਮਃ ੧) ਪ੍ਰੇਮ ਦਾ ਤੀਰ ਲਗਿਆ ਨਹੀਂ ਨਿਕਲਦਾ। ੨. ਦੇਖੋ, ਪੈਗਾਮ.
ਦੇਖੋ, ਪੈਗ਼ੰਬਰ. "ਪੀਰ ਪੈਕਾਮਾਰ ਸਾਲਿਕ ਸਾਦਿਕ." (ਸ੍ਰੀ ਮਃ ੧)
nan
ਫ਼ਾ. [پیکار] ਸੰਗ੍ਯਾ- ਇਰਾਦਾ. ਸੰਕਲਪ. ਖ਼ਿਆਲ. "ਨਿਰਮਲ ਸਾਚਿ ਰਤਾ ਪੈਕਾਰੁ." (ਆਸਾ ਅਃ ਮਃ ੧) ੨. ਜੰਗ. ਯੁੱਧ। ੩. ਪੈਰੋਕਾਰ ਦਾ ਸੰਖੇਪ, ਅਰਥਾਤ- ਕੰਮ ਵਿੱਚ ਤਤਪਰ। ੪. ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ.
ਦੇਖੋ, ਪੈਗ਼ੰਬਰ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫) "ਪੀਰ ਪੈਕਾਂਬਰ ਸੇਖ." (ਰਾਮ ਮਃ ੫)
ਦੇਖੋ, ਪੈਗ਼ੰਬਰ.