Meanings of Punjabi words starting from ਬ

ਜਾਣੇ. ਵੇੱਤਾ ਹੋਵੇ. ਦੇਖੋ, ਬੇਤਾ। ੨. ਵੇੱਤਾ ਹੈ. ਜਾਣਦਾ ਹੈ. "ਜੋ ਤਤਜੋਗ ਕਉ ਬੇਤੈ." (ਕਾਨ ਮਃ ੫)


ਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। ੨. ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ." (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। ੩. ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। ੪. ਰੜਕਾ. ਮੋਟੇ ਤੀਲਿਆਂ ਦਾ ਝਾੜੂ। ੫. ਅੱਗ ਮਚਾਉਣ ਲਈ ਘਾਹ ਦਾ ਮੁੱਠਾ। ੬. ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ." (ਰਾਮਾਵ) ੭. ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ." (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। ੮. ਫ਼ਾ. [بید] ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ.


ਵਿ- ਦ੍ਵਿਦਸ਼. ਬਾਰਾਂ. "ਬੇਦਸ ਮਾਹ." (ਤੁਖਾ ਬਾਰਹਮਾਹਾ) ੨. ਸੰ. वेदस्- ਸੰਗ੍ਯਾ- ਗਿਆਨ। ੩. ਸੰਪਦਾ। ੪. ਵਿ- ਵੇੱਤਾ. ਜਾਣਨ ਵਾਲਾ.


ਫ਼ਾ. [بیدست] ਵਿ- ਟੁੱਡਾ। ੨. ਬੇਅਖ਼ਤਿਆਰ.


ਵੇਦ ਦਾ. ਦੇਖੋ, ਸੁਧਾਖਰ। ੨. ਬੇਦਹਿਂ. ਵੇਦ ਨੂੰ.


ਦੇਖੋ, ਬੇਦਿਕਾ.