Meanings of Punjabi words starting from ਮ

ਇੱਕੋ. "ਮੇਕਾ ਘੜੀ ਸਮਾਲੀ." (ਬਸੰ ਅਃ ਮਃ ੧)


ਫ਼ਾ. [میخ] ਮੇਖ਼. ਸੰਗ੍ਯਾ- ਕਿੱਲ. ਪਰੇਗ. "ਜਿੰਦ ਨ ਕੋਈ ਮੇਖ." (ਸ. ਫਰੀਦ) ੨. ਕਿੱਲਾ. ਕੀਲਾ. ਖੂੰਟਾ। ੩. ਸੰ. ਮੇਸ. ਮੀਢਾ. ਛੱਤਰਾ। ੪. ਪਹਿਲੀ ਰਾਸ਼ੀ, ਜਿਸ ਦੇ ਨਛਤ੍ਰਾਂ ਦੀ ਸ਼ਕਲ ਮੀਢੇ ਜੇਹੀ ਹੈ.


ਅੰ. Magadine ਬਾਰੂਦ ਗੋਲੀ ਆਦਿ ਦਾ ਗੋਦਾਮ। ੨. ਮਾਲਗੋਦਾਮ। ੩. ਅਨੇਕ ਮਜਮੂਨਾਂ ਦਾ ਰਸਾਲਾ.


ਸੰ. ਸੰਗ੍ਯਾ- ਰੱਸੀ। ੨. ਤੜਾਗੀ। ੩. ਹੋਮ ਦੇ ਕੁੰਡ ਦਾ ਘੇਰਾ। ੪. ਤਲਵਾਰ ਦਾ ਗਾਤ੍ਰਾ। ੫. ਸੋੱਟੀ ਆਦਿ ਦਾ ਸੰਮ.


ਕ੍ਰਿ- ਤੜਾਗੀ ਪਹਿਰਨੀ. ਫਕੀਰੀ ਲਿਬਾਸ ਕਰਨਾ. "ਤਾਂਕੋ ਬੇਚ ਮੇਖਲਾ ਸਾਜੀ." (ਚਰਿਤ੍ਰ ੯੮) ਪੁਤ੍ਰ ਵੇਚਕੇ ਫਕੀਰੀ ਭੇਖ ਧਾਰਲੀਤਾ.


ਦੇਖੋ, ਮੇਖਲਾ ੧. ਅਤੇ ੨। ੨. ਕਫ਼ਨੀ.


ਵਿ- ਮੇਖ ਵਾਲਾ. ਜਿਸ ਵਿੱਚ ਮੇਖ ਲਗਾਈ ਗਈ ਹੈ. "ਜਾਣ ਰੁਪਈਆ ਮੇਖੀ ਸੋਈ." (ਭਾਗੁ) ਭਾਵ- ਦਾਗੀ. ਘੋਟਾ। ੨. ਵੈਸ਼ਾਖੀ. ਮੇਸ ਦੀ ਸੰਕ੍ਰਾਂਤਿ.


ਦੇਖੋ, ਮੇਖਲਾ ੧. ਅਤੇ ੨. "ਤ੍ਰਿਭਵਣ ਮੇਖੁਲੀ ਲਾਈ." (ਸ੍ਰੀ ਕਬੀਰ)