Meanings of Punjabi words starting from ਕ

ਸੰ. ਕੂਰ੍‍ਮਪਲ੍ਯੰਕ. ਕੱਛੂ ਦੀ ਸੇਜਾ. ਕੱਛੂਰੂਪ ਪਲੰਘ. "ਕੂਰਮਾਪਾਲੁ ਸਹਸ੍ਰਫਨੀ, ਬਾਸਕੁ ਸੇਜਵਾਲੂਆ." (ਮਲਾ ਨਾਮਦੇਵ) ਕੱਛੂ ਅਤੇ ਸ਼ੇਸਨਾਗ ਪਲੰਘ, ਵਾਸੁਕਿਨਾਗ ਸੇਜਬੰਦ.


ਦੇਖੋ, ਕੂਰਮ.


ਵਿ- ਝੂਠਾ. ਅਸਤ੍ਯ. "ਬਿਨਸੈ ਭਰਮ ਕੂਰਾ." (ਆਸਾ ਅਃ ਮਃ ੧) "ਸਗਲ ਬਿਨਾਸੇ ਰੋਗ ਕੂਰਾ." (ਰਾਮ ਮਃ ੫) "ਕੂਰੇ ਗਾਂਢਨ ਗਾਂਢੇ." (ਗਉ ਮਃ ੪) ੨. ਕੂੜਾ. ਕਤਵਾਰ. "ਕੇਤਕ ਕੂਰਾ ਕਰਹਿਂ ਸਕੇਲਨ." (ਗੁਪ੍ਰਸੂ) ੩. ਪਾਣੀ ਦਾ ਸੂਖਮ ਕੀੜਾ. ਪੂਰਾ.


ਕੂਰ ਸੇ. ਝੂਠ ਨਾਲ. ਅਸਤ੍ਯ ਕਰਕੇ. "ਨਹਿ ਮਿਲੀਐ ਪਿਰ ਕੂਰਿ." (ਸ੍ਰੀ ਮਃ ੧) ੨. ਸੰਗ੍ਯਾ- ਕੂਰਤਾ. ਅਸਤ੍ਯਤਾ. ਝੂਠਪਨ. "ਅੰਤਰਿ ਹਉਮੈ ਕੂਰਿ." (ਸ੍ਰੀ ਮਃ ੫) ੩. ਦੇਖੋ, ਕੂਰੀ.


ਵਿ- ਕੂੜੀ. ਝੂਠੀ.


ਸੰ. ਸੰਗ੍ਯਾ- ਕਿਨਾਰਾ. ਤਟ. ਕੰਢਾ। ੨. ਸੈਨਾ ਦਾ ਪਿਛਲਾ ਭਾਗ। ੩. ਪਹਾ. ਨਾਲਾ. ਛੋਟੀ ਨਦੀ. ਸੰ. ਕੁਲ੍ਯਾ. ਕੂਲ੍ਹ. "ਜਾਇ ਰਲਿਓ ਢਲਿ ਕੂਲਿ." (ਸ. ਕਬੀਰ) ਕੂਲ੍ਹ ਵਿੱਚ ਜਾਇ ਰਲਿਓ.


ਨਦੀ. ਕਿਨਾਰਿਆਂ ਨੂੰ ਘਾਰਣ (ਖਾਰਣ) ਵਾਲੀ. "ਤਹਾਂ ਸ੍ਰੌਣ ਕੀ ਕੂਲਘਾਰੀ ਬਿਰਾਜੈ." (ਚਰਿਤ੍ਰ ੪੦੫)