Meanings of Punjabi words starting from ਪ

ਸੰਗ੍ਯਾ- ਪੈਰ ਜਕੜਨ ਦਾ ਬੰਧਨ. ਉਹ ਬੰਧਨ. ਜੋ ਪੈਰਾਂ ਵਿੱਚ ਪਾਇਆ ਜਾਵੇ. "ਭਰਮ ਮੋਹ ਕਛੂ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ." (ਗਉ ਮਃ ੫) "ਖਰ ਕਾ ਪੈਖਰੁ ਤਉ ਛੁਟੈ." (ਬਿਲਾ ਮਃ ੫)#੨. ਬੰਧਨ. "ਹਉਮੈ ਪੈਖੜੁ ਤੈਰੇ ਮਨੈ ਮਾਹਿ." (ਬਸੰ ਅਃ ਮਃ ੧) ੩. ਦੇਖੋ, ਪਾਖੜ.


ਸੰਗ੍ਯਾ- ਪਾਖ਼ਾਕ. ਚਰਣਰਜ. ਪੈਰਾਂ ਦੀ ਧੂੜਿ. "ਹੋਇ ਪੈਖਾਕ ਫਕੀਰ ਮੁਸਾਫਿਰੁ." (ਮਾਰੂ ਸੋਹਲੇ ਮਃ ੫)


ਸੰਗ੍ਯਾ- ਪਗ. ਡਿੰਘ. ਕਰਮ. "ਪੈਗ ਅਢਾਈ ਭੂਮਿ ਦੇ ਕਹੀ." (ਵਾਮਨਾਵ) "ਅਠਾਰਹਿ ਪੈਗ ਪੈ ਜਾਇ ਪਰ੍ਯੋ ਹੈ." (ਕ੍ਰਿਸਨਾਵ)


ਸੰਗ੍ਯਾ- ਪਯਗਲਿਤ. ਸ਼ਬਨਮ. ਓਸ. ਤ੍ਰੇਲ. "ਮੇਘ ਭੀ ਨਹੀਂ ਵਰਸਦੇ ਅਤੇ ਪੈਗਲਾ ਭੀ ਨਹੀਂ ਪੈਂਦਾ." (ਜਸਭਾਸ)


ਫ਼ਾ. [پیغام] ਸੰਗ੍ਯਾ- ਸੁਨੇਹਾ. ਸੰਦੇਸਾ.