Meanings of Punjabi words starting from ਬ

ਸੰਖਾਸੁਰ ਦ੍ਵਾਰਾ ਵੇਦ ਖੋਹੇ ਜਾਣ ਤੋਂ ਬ੍ਰਹਮਾ ਨੂੰ ਪਈ ਮੁਸੀਬਤ. "ਬ੍ਰਹਮੈ ਗਰਬ ਕੀਆ ਨਹੀ ਜਾਨਿਆ। ਬੇਦ ਕੀ ਬਿਪਤਿ ਪੜੀ ਪਛੁਤਾਨਿਆ।। (ਗਉ ਅਃ ਮਃ ੧) ੨. ਵੇਦ (ਜਾਣਨ) ਦੀ ਮੁਸੀਬਤ. ਆਪਣੇ ਮੂਲ ਨੂੰ ਜਾਣਨ ਲਈ ਕਮਲ ਦੀ ਨਾਲੀ ਵਿੱਚ ਭ੍ਰਮਣ ਰੂਪ ਵਿਪਦਾ.


ਸੰ. ਵੇਦਾਚਾਰ੍‍ਯ. ਵੇਦ ਪੜ੍ਹਾਉਣ ਵਾਲਾ. ਵੇਦਤਤ੍ਵ ਦਾ ਪੂਰਾ ਗਿਆਤਾ. "ਬ੍ਰਹਮਾ ਸੇ ਨ ਬੇਦਚਾਰੀ." (ਅਕਾਲ)


ਸੰ. ਵੇਦਨ ਅਤੇ ਵੇਦਨਾ. ਸੰਗ੍ਯਾ- ਸੁਖ ਦੁੱਖ ਦਾ ਅਨੁਭਵ। ੨. ਦਿਲ ਦੀ ਪੀੜ। ੩. ਪੀੜਾ. "ਬੇਦਨ ਸਤਿਗੁਰਿ ਆਪਿ ਗਵਾਈ." (ਸੋਰ ਮਃ ੫) "ਕੈਸੇ ਕਹਉ ਮੋਹਿ ਜੀਅਬੇਦਨਾਈ?" (ਸਾਰ ਮਃ ੫) ੪. ਸੰ. ਵੇਦਨ. ਵਿਆਹ ਕਰਨਾ. ਸ਼ਾਦੀ ਕਰਨੀ.


ਦੇਖੋ, ਬਿਆਸ ੪. "ਪੂਛਹੁ ਬ੍ਰਹਮੈ ਨਾਰਦੈ ਬੇਦਬਿਆਸੈ ਕੋਇ." (ਸ੍ਰੀ ਅਃ ਮਃ ੧)


ਸੰਗ੍ਯਾ- ਗਿਆਨਵਿਚਾਰ। ੨. ਵੇਦ (ਗ੍ਰੰਥਾਂ) ਦਾ ਵਿਚਾਰ.