Meanings of Punjabi words starting from ਸ

ਸੰਗ੍ਯਾ- ਸਿੱਧਿ. ਸਫਲਤਾ. "ਗੋਬਿੰਦ ਜੋ ਜਪੈ ਤਿਸੁ ਸੀਧਿ." (ਮਾਰੂ ਮਃ ੫) ੨. ਦੇਖੋ, ਸੀਧ.


ਦੇਖੋ, ਸੀਧਾ। ੨. ਵਿ- ਸਿੱਧ ਹੋਇਆ. ਸਾਬਤ ਹੋਇਆ. ਨਿਰਣੇ ਹੋਇਆ.


ਦੇਖੋ, ਸਿਉਣਾ। ੨. ਫ਼ਾ. [سینہ] ਸੀਨਹ. ਸੰਗ੍ਯਾ- ਛਾਤੀ. ਉਰ. "ਸੀਤਲ ਮਨ ਸੀਨਾ ਰਾਮ." (ਬਿਲਾ ਛੰਤ ਮਃ ੫) "ਡਰਕੈ ਫਟਗੇ ਤਿਂਹ ਸਤ੍ਰੁਨ ਸੀਨੇ." (ਕ੍ਰਿਸਨਾਵ)