Meanings of Punjabi words starting from ਕ

ਵਿ- ਕੋਮਲ. ਨਰਮ."ਸਘਨ ਬਾਸ ਕੂਲੇ." (ਬਸੰ ਮਃ ੫) ਕੋਮਲ ਬਿਰਛਾਂ ਵਿੱਚ ਗਾੜ੍ਹੀ ਸੁਗੰਧਿ ਉਤਪੰਨ ਹੋਈ ਹੈ.


ਕੂਲ੍ਹ ਵਿੱਚ. ਦੇਖੋ, ਕੂਲ ੩.


ਦੇਖੋ, ਕੂਲ ੩.


ਸੰਗ੍ਯਾ- ਕੂਟ. ਅਸਤ੍ਯ. ਝੂਠ. "ਕੂੜ ਕਪਟ ਕਮਾਵੈ ਮਹਾਦੁਖ ਪਾਵੈ." (ਸੂਹੀ ਛੰਤ ਮਃ ੪) "ਕੂੜ ਬੋਲਿ ਬਿਖੁ ਖਾਵਣਿਆ." (ਮਾਝ ਅਃ ਮਃ ੩)


ਸੰਗ੍ਯਾ- ਕੂੜਾ ਕਰਕਟ. ਸੰਬਰਣ ਅਤੇ ਟੁੱਟੀ ਫੁੱਟੀ ਵਸ੍‍ਤੁ। ੨. ਅਸਤ੍ਯ ਅਤੇ ਮੰਦੇ ਖ਼ਿਆਲ. "ਛੋਡਹੁ ਪ੍ਰਾਣੀ ਕੂੜਕਬਾੜਾ." (ਮਾਰੂ ਸੋਲਹੇ ਮਃ ੧)


ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)


ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)


ਵਿ- ਝੂਠਾ. ਕੂੜਤਾ ਵਾਲਾ. ਅਸਤ੍ਯਤ ਸਹਿਤ. ਝੂਠੀ. "ਹਭੇ ਸਾਕ ਕੂੜਾਵੇ ਡਿਠੇ." (ਵਾਰ ਰਾਮ ੨. ਮਃ ੫)


ਝੂਠ ਕਰਕੇ. ਝੂਠ ਨਾਲ. "ਕੂੜਿ ਵਿਗੁਤੀ ਤਾ ਪਿਰਿ ਮੁਤੀ." (ਗਉ ਛੰਤ ਮਃ ੩) ਦੇਖੋ, ਕਪਟ। ੨. ਝੂਠੇ ਦਾ. "ਕੂੜਿ ਕੂੜੈ ਨੇਹੁ ਲਗਾ." (ਵਾਰ ਆਸਾ) ਝੂਠੇ ਦਾ ਝੂਠ ਨਾਲ (ਭਾਵ- ਅਸਤ੍ਯ ਪਦਾਰਥਾਂ ਨਾਲ) ਸਨੇਹ ਲੱਗਾ.