Meanings of Punjabi words starting from ਸ

ਵਿ- ਛਾਤੀ ਦਾ ਜੋਰ ਦਿਖਾਉਣ ਵਾਲਾ. ਧੱਕੇਬਾਜ਼.


ਸੰਗ੍ਯਾ- ਧੱਕੇਬਾਜ਼ੀ. ਛਾਤੀ ਦੇ ਜੋਰ ਨਾਲ ਕੀਤਾ ਕੰਮ. "ਤੁਰਗ ਮਗਾਯੋ ਸੀਨੇਜੋਰੀ." (ਗੁਪ੍ਰਸੂ)


ਸੰਗ੍ਯਾ- ਸਿੱਪੀ. ਸ਼ੁਕ੍ਤਾ.


ਸੀਤਾ ਪਤਿ. ਰਾਮਚੰਦ੍ਰ ਜੀ। ੨. ਸ਼੍ਰੀਪਤਿ. ਵਿਸਨੁ। ੩. ਮਾਇਆ ਪਤਿ ਕਰਤਾਰ.


Central Province. ਮੱਧ ਭਾਰਤ. ਨਾਗਪੁਰ ਦਾ ਇਲਾਕਾ.


ਸੀਂਵੀਂਦੀ ਹੈ. ਸੀਤੀ ਜਾਂਦੀ ਹੈ. "ਇਉ ਪਤਿ ਪਾਟੀ ਸਿਫਤੀ ਸੀਪੈ." (ਵਾਰ ਰਾਮ ੧. ਮਃ ੧)


ਇੱਕ ਰਾਜਪੂਤ ਜਾਤਿ. ਸੀਬਾ ਰਿਆਸਤ ਇਸੇ ਜਾਤਿ ਦੀ ਹੈ. ਦੇਖੋ, ਬਾਈ ਧਾਰ.


ਸੰ. ਸ਼੍ਰੀ ਵਰਣ. ਵਿ- ਸੁੰਦਰ ਰੰਗ ਵਾਲਾ. "ਸੀ ਬਰਣਬਧ." (ਗ੍ਯਾਨ. ਅੰਗ ੧੫੦) ਅਸ਼੍ਵਮੇਧ ਵਿੱਚ ਸੁੰਦਰ ਵਰਣ ਵਾਲੇ ਘੋੜੇ ਦਾ ਵਧ. ਦੇਖੋ, ਸ੍ਰੀ ਬਰਣ.


ਪਟਿਆਲੇ ਤੋਂ ਸੱਤ ਕੋਹ ਵਾਯਵੀ ਕੋਣ ਤਸੀਲ ਸਰਹਿੰਦ, ਥਾਣਾ ਮੂਲੇਪੁਰ ਦਾ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਜੀ ਪਧਾਰੇ ਹਨ. ਰਿਆਸਤ ਵੱਲੋਂ ਚਾਲੀ ਘੁਮਾਉਂ ਜ਼ਮੀਨ ਗੁਰੁਦ੍ਵਾਰੇ ਦੇ ਨਾਮ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਧਬਲਾਨ ਤੋਂ ਕਰੀਬ ੪. ਮੀਲ ਈਸ਼ਾਨ ਕੋਣ ਹੈ.